ਕੀ ਦੇਸ਼ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰ ਲੱਗਾ ਮੁਕੰਮਲ ਕਰਫਿਊ

By  Shanker Badra November 20th 2020 04:53 PM -- Updated: November 20th 2020 04:56 PM

ਕੀ ਦੇਸ਼ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰ ਲੱਗਾ ਮੁਕੰਮਲ ਕਰਫਿਊ:ਨਵੀਂ ਦਿੱਲੀ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।  ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੁਨੀਆ ਦੇ ਕਈ ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੇਸ਼ ਆਪਣੇ ਪੱਧਰ 'ਤੇ ਕੋਰੋਨਾ 'ਤੇ ਕਾਬੂ ਪਾਉਣ ਲਈ ਯਤਨਾਂ 'ਚ ਜੁੱਟ ਗਏ ਹਨ। ਦਿੱਲੀ, ਮਹਾਰਾਸ਼ਟਰ, ਗੁਜਰਾਤ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ’ਚ ਕੋਰੋਨਾ ਦੇ ਨਵੇਂ ਮਰੀਜ਼ ਤੇਜ਼ੀ ਨਾਲ ਵਧਣ ਲੱਗ ਪਏ ਹਨ।

lockdown Will be in the India ? complete curfew has been imposed in many cities ਕੀ ਦੇਸ਼ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰਲੱਗਾ ਮੁਕੰਮਲ ਕਰਫਿਊ

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਚੱਲਦੇ ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਕਰਫਿਊ

lockdown: Latest News : ਕੋਰੋਨਾ ਵਾਇਰਸ ਦੇ ਚੱਲਦੇ ਕਈ ਸੂਬਿਆਂ ਅਤੇ ਕਈ ਸ਼ਹਿਰਾਂ ਵਿੱਚ ਫ਼ਿਰ lockdown ਲਾਉਣ ਦੀ ਗੱਲ ਚੱਲ ਰਹੀ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਇਸੇ ਮਾਮਲੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੁਪਹਿਰ ਤਿੰਨ ਵਜੇ ਮੀਟਿੰਗ ਸੱਦੀ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਵਾਲੇ ਇਲਾਕਿਆਂ ’ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।

lockdown Will be in the India ? complete curfew has been imposed in many cities ਕੀ ਦੇਸ਼ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰਲੱਗਾ ਮੁਕੰਮਲ ਕਰਫਿਊ

Lockdown In India : ਦਿੱਲੀ ਵਿੱਚ ਵੀ ਮੁੜ ਲਾਕਡਾਊਨ ਲੱਗਣ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਸਿਹਤ ਮੰਤਰੀ ਸਤੇਂਦਰ ਜੈਨ ਨੇ ਸਪਸ਼ਟ ਕੀਤਾ ਹੈ ਕਿ ਦਿੱਲੀ 'ਚ ਲਾਕਡਾਊਨ ਨਹੀਂ ਲੱਗਣ ਵਾਲਾ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਕੁਝ ਭੀੜ ਵਾਲੀਆਂ ਥਾਵਾਂ 'ਤੇ ਪਾਬੰਧੀ ਲਗਾਈ ਜਾ ਸਕਦੀ ਹੈ। ਸਤੇਂਦਰ ਜੈਨ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਨੂੰ ਰੋਕਣ ਲਈ ਜਾਂਚ ਦੀ ਗਿਣਤੀ ਹੋਰ ਵਧਾਈ ਜਾਵੇਗੀ।

lockdown Will be in the India ? complete curfew has been imposed in many cities ਕੀ ਦੇਸ਼ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰਲੱਗਾ ਮੁਕੰਮਲ ਕਰਫਿਊ

ਇਸ ਦੇ ਇਲਾਵਾ ਚੰਡੀਗੜ੍ਹ , ਹਰਿਆਣਾ 'ਚ ਸਾਰੇ ਸਕੂਲ 30 ਨਵੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ  ਮੁੰਬਈ ਵਿੱਚ 31 ਦਸੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗੁਜਰਾਤ ਵਿੱਚ ਵੀ 23 ਨਵੰਬਰ ਤੋਂ ਸਕੂਲ ਨਹੀਂ ਖੁੱਲ੍ਹਣਗੇ। ਗੁਜਰਾਤ ਦੇ ਅਹਿਮਦਾਬਦ ਸ਼ਹਿਰ 'ਚ ਸ਼ੁੱਕਰਵਾਰ ਦੀ ਰਾਤ ਤੋਂ ਨਿਗਮ ਸੀਮਾ ਤਹਿਤ 57 ਘੰਟੇ ਦਾ ਹਫ਼ਤਾਵਾਰੀ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ। ਇਹ ਕਰਫਿਊ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ।

lockdown: Latest News , lockdown as coronavirus , Lockdown In India

-PTCNews

Related Post