ਪਾਕਿਸਤਾਨ ਤੋਂ ਆ ਚੁੱਕਾ ਹੈ ਆਤੰਕੀ 'ਟਿੱਡੀ ਦਲ' ਰਾਜਸਥਾਨ 'ਚ ਫ਼ਸਲਾਂ ਨੂੰ ਕੀਤਾ ਵੱਡਾ ਨੁਕਸਾਨ

By  Kaveri Joshi May 22nd 2020 06:36 PM

ਨਵੀਂ ਦਿੱਲੀ: ਪਾਕਿਸਤਾਨ ਤੋਂ ਆ ਚੁੱਕਾ ਹੈ ਆਤੰਕੀ 'ਟਿੱਡੀ ਦਲ' , ਰਾਜਸਥਾਨ 'ਚ ਫ਼ਸਲਾਂ ਨੂੰ ਕੀਤਾ ਵੱਡਾ ਨੁਕਸਾਨ: ਕੋਰੋਨਾ ਦੇ ਸੰਕਟ ਵਿਚਕਾਰ ਮੁਸ਼ਕਲ ਹੰਡਾ ਰਹੇ ਕਿਸਾਨਾਂ ਲਈ ਨਵੀਂ ਮੁਸੀਬਤ ਖੜੀ ਹੋ ਚੁੱਕੀ ਹੈ। ਪਾਕਿਸਤਾਨ ਤੋਂ 'ਟਿੱਡੀ ਦਲ' ਨਾਮਕ ਆਤੰਕੀ ਸਮੇਂ ਤੋਂ ਪਹਿਲਾਂ ਭਾਰਤ 'ਚ ਦਾਖਲ ਹੋ ਚੁੱਕਾ ਹੈ। ਗੁਆਂਢੀ ਮੁਲਕ ਪਾਕਿਸਤਾਨ ਤੋਂ ਆਇਆ ਇਹ 'ਟਿੱਡੀ ਦਲ ' ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼ ਅਤੇ ਹਰਿਆਣਾ 'ਚ ਪ੍ਰਵੇਸ਼ ਕਰ ਚੁੱਕਾ ਹੈ, ਜਿਸਦੇ ਚਲਦੇ ਕਿਸਾਨਾਂ ਦੇ ਚਿਹਰੇ 'ਤੇ ਚਿੰਤਾ ਝਲਕ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ ਟਿੱਡੀ ਦਲ ਕਪਾਹ ਦੀਆਂ ਫ਼ਸਲਾਂ ਅਤੇ ਸਬਜੀਆਂ ਨੂੰ ਵੱਡੀ ਪੱਧਰ 'ਤੇ ਨੁਕਸਾਨ ਪਹੁੰਚਾ ਸਕਦੇ ਹਨ। ( Ministry of Environment, Forest and Climate Change) ਵਾਤਾਵਰਣ , ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਬੁਲਾਰੇ ਅਨੁਸਾਰ ਪਾਕਿਸਤਾਨ ਤੋਂ ਭਾਰਤ 'ਚ ਦਾਖਲ ਹੋਣ ਵਾਲੇ ਟਿੱਡੀ ਦਲ ਨੇ ਰਾਜਸਥਾਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਰਾਜਸਥਾਨ, ਜਿਸਦੇ 33 ਵਿੱਚੋਂ 16 ਜ਼ਿਲ੍ਹਿਆਂ ਇਸ ਨਾਲ ਸਭ ਤੋਂ ਪ੍ਰਭਾਵਤ ਹੋਏ ਹਨ, ਨੇ ਕੇਂਦਰ ਨੂੰ ਕੀਟਨਾਸ਼ਕਾਂ ਦੇ ਛਿੜਕਾਅ ਕਰਨ ਲਈ ਵਧੇਰੇ ਸਪਰੇਅ ਵਾਹਨ, ਡਰੋਨ ਅਤੇ ਹੈਲੀਕਾਪਟਰ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਟਿੱਡੀ ਦਲ ਦੀ ਆਮਦ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਸਬੰਧੀ ਟਵੀਟ ਕਿਸਾਨਾਂ ਨੂੰ ਸਥਿਤੀ ਨਾਲ ਨਿਪਟਣ ਲਈ ਹੌਂਸਲਾ ਬਣਾ ਕੇ ਰੱਖਣ ਦੀ ਗੱਲ ਆਖੀ ਹੈ ।

ਜਾਣਕਾਰੀ ਮੁਤਾਬਿਕ ਮੱਧ ਪ੍ਰਦੇਸ਼ ਵਿੱਚ, 15 ਜ਼ਿਲ੍ਹਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ ਹਰਿਆਣਾ ਅਤੇ ਪੰਜਾਬ ਵਿੱਚ ਹਾਈ ਅਲਰਟ ਕਰ ਦੇਣ ਦੀਆਂ ਖ਼ਬਰਾਂ ਹਨ । ਦੱਸ ਦੇਈਏ ਕਿ ਟਿੱਡੀ ਦਲ ਆਮ ਤੌਰ 'ਤੇ ਜੂਨ - ਜੁਲਾਈ ਮਹੀਨੇ ਭਾਰਤ ਅੰਦਰ ਦਾਖਲ ਹੁੰਦੇ ਹਨ, ਪਰ ਇਸ ਵਾਰ ਬਹੁਤ ਜਲਦੀ ਇੰਨਾ ਦੀ ਆਮਦ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਸਥਿਤੀ ਨਾਲ ਨਿਪਟਣ ਵਾਸਤੇ ਰਾਜਾਂ ਦੀ ਸਰਕਾਰ ਪੁਖਤਾ ਇੰਤਜ਼ਾਮ ਕਰ ਰਹੀ ਹੈ। ਕੋਰੋਨਾ ਦੀ ਮਾਰ ਤੋਂ ਬਾਅਦ ਕਿਰਸਾਨੀ ਨੂੰ ਇੱਕ ਹੋਰ ਮਾਰ ਚਿੰਤਾਜਨਕ ਵਿਸ਼ਾ ਹੈ, ਫਿਲਹਾਲ ਦੇਖਦੇ ਹਾਂ ਕਿ ਅੱਗੇ ਜਾ ਕੇ ਸਰਕਾਰ ਦਾ ਇਸ 'ਤੇ ਕੀ ਪ੍ਰਤੀਕਰਮ ਹੁੰਦਾ ਹੈ।

Related Post