ਲੋਕ ਸਭਾ ਚੋਣਾਂ ਲਈ ਭਾਜਪਾ ਅੱਜ ਜਾਰੀ ਕਰੇਗੀ ਆਪਣਾ ਮੈਨੀਫੈਸਟੋ, ਪਾਰਟੀ ਦੇ ਕਈ ਦਿੱਗਜ਼ ਆਗੂ ਰਹਿਣਗੇ ਮੌਜੂਦ

By  Jashan A April 8th 2019 08:33 AM

ਲੋਕ ਸਭਾ ਚੋਣਾਂ ਲਈ ਭਾਜਪਾ ਅੱਜ ਜਾਰੀ ਕਰੇਗੀ ਆਪਣਾ ਮੈਨੀਫੈਸਟੋ, ਪਾਰਟੀ ਦੇ ਕਈ ਦਿੱਗਜ਼ ਆਗੂ ਰਹਿਣਗੇ ਮੌਜੂਦ,ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ 11 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਆਪਣਾ ਮੈਨੀਫੈਸਟੋ ਜਾਰੀ ਕਰੇਗੀ।

bjp ਲੋਕ ਸਭਾ ਚੋਣਾਂ ਲਈ ਭਾਜਪਾ ਅੱਜ ਜਾਰੀ ਕਰੇਗੀ ਆਪਣਾ ਮੈਨੀਫੈਸਟੋ, ਪਾਰਟੀ ਦੇ ਕਈ ਦਿੱਗਜ਼ ਆਗੂ ਰਹਿਣਗੇ ਮੌਜੂਦ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ 'ਤੇ ਮੌਜੂਦ ਰਹਿਣਗੇ। ਪਾਰਟੀ ਵੱਲੋਂ ਮੈਨੀਫੈਸਟੋ ਦੀ ਥੀਮ "ਕੰਮ ਵਾਲੀ ਸਰਕਾਰ " ਰੱਖੀ ਗਈ ਹੈ।

ਹੋਰ ਪੜ੍ਹੋ:ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਡਾਕਟਰ ਦਾ ਕਤਲ, ਸੂਟਕੇਸ ‘ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ

ਸੂਤਰਾਂ ਅਨੁਸਾਰ ਪਾਰਟੀ ਵੱਲੋਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ, ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਵੋਟ ਬੈਂਕ ਕਿਸਾਨ ਅਤੇ ਨੌਜਵਾਨ ਹੀ ਹਨ। ਜਿਸ ਕਾਰਨ ਮੈਨੀਫੈਸਟੋ 'ਚ ਕਿਸਾਨਾਂ ਅਤੇ ਨੌਜਵਾਨਾਂ ਲਈ ਕਈ ਵੱਡੇ ਐਲਾਨ ਹੋ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਬੀਜੇਪੀ ਮੈਨੀਫੈਸਟੋ ਅੱਜ ਸਵੇਰੇ 11 ਵਜੇ ਜਾਰੀ ਕਰ ਸਕਦੀ ਹੈ।

bjp ਲੋਕ ਸਭਾ ਚੋਣਾਂ ਲਈ ਭਾਜਪਾ ਅੱਜ ਜਾਰੀ ਕਰੇਗੀ ਆਪਣਾ ਮੈਨੀਫੈਸਟੋ, ਪਾਰਟੀ ਦੇ ਕਈ ਦਿੱਗਜ਼ ਆਗੂ ਰਹਿਣਗੇ ਮੌਜੂਦ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਸਰਕਾਰ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਚੁੱਕੀ ਹੈ। ਜਿਸ 'ਚ ਉਹਨਾਂ ਨੇ ਲੋਕਾਂ ਨੂੰ ਲੁਭਾਉਣ ਲਈ 72000 ਰੁਪਏ ਸਾਲਾਨਾ ਦੇਣ ਦਾ ਐਲਾਨ ਵੀ ਕੀਤਾ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਵੀ ਕਾਂਗਰਸ ਵਾਂਗ ਲੋਕਾਂ ਨਾਲ ਅਜਿਹਾ ਵਾਅਦਾ ਕਰੇਗੀ ?

-PTC News

Related Post