ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਵੋਟਿੰਗ ਸ਼ੁਰੂ , ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

By  Shanker Badra May 19th 2019 07:14 AM -- Updated: May 19th 2019 12:19 PM

ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਵੋਟਿੰਗ ਸ਼ੁਰੂ , ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ:ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਹੁਣ ਪੰਜਾਬ 'ਚ ਵੀ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਦੇਸ਼ ‘ਚ ਲੋਕ ਸਭਾ ਚੋਣਾਂ 2019 ਦੇ 7ਵੇਂ ਅਤੇ ਆਖ਼ਰੀ ਪੜਾਅ ਤਹਿਤ ਅੱਜ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ।

Lok Sabha elections 2019 7th And last round 7 states 59 seats Voting ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਵੋਟਿੰਗ ਸ਼ੁਰੂ , ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

ਜਿਸ ਵਿੱਚ ਪੰਜਾਬ ਦੀਆਂ -13 , ਉਤਰ ਪ੍ਰਦੇਸ਼ -13 , ਚੰਡੀਗੜ੍ਹ -1 , ਮੱਧ ਪ੍ਰਦੇਸ਼ - 8 , ਝਾਰਖੰਡ -3 , ਬਿਹਾਰ -8 , ਹਿਮਾਚਲ ਪ੍ਰਦੇਸ਼ -4 ਅਤੇ ਪੱਛਮੀ ਬੰਗਾਲ ਦੀਆਂ 9 ਸੀਟਾਂ 'ਤੇ ਭਲਕੇ ਵੋਟਾਂ ਪੈਣਗੀਆਂ।ਪੰਜਾਬ ਦੀਆਂ 13 ਸੀਟਾਂ 'ਤੇ ਅੰਮ੍ਰਿਤਸਰ, ਗੁਰਦਾਸਪੁਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਾਂ ਪੈ ਰਹੀਆਂ ਹਨ।

Lok Sabha elections 2019 7th And last round 7 states 59 seats Voting ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਵੋਟਿੰਗ ਸ਼ੁਰੂ , ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਸ਼ੁਰੂ , 2.8 ਕਰੋੜ ਵੋਟਰ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਇਸ ਦੌਰਾਨ ਲੋਕ ਸਭਾ ਚੋਣਾਂ 2019 ਦੇ ਇਸ ਪੜਾਅ 'ਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਚੋਣ ਮੈਦਾਨ 'ਚ ਹਨ।ਉਥੇ ਹੀ ਯੂ.ਪੀ. ਦੇ ਸੀ.ਐੱਮ. ਯੋਗੀ ਆਦਿਤਿਆਨਾਥ ਦੇ ਘਰ 'ਚ ਰਵੀ ਕਿਸ਼ਨ ਮੈਦਾਨ 'ਚ ਹਨ।

-PTCNews

Related Post