ਲੋਕ ਸਭਾ ਚੋਣਾਂ 2019 : ਆਖ਼ਰੀ ਪੜਾਅ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਬੰਦ

By  Shanker Badra May 17th 2019 05:01 PM -- Updated: May 17th 2019 05:07 PM

ਲੋਕ ਸਭਾ ਚੋਣਾਂ 2019 : ਆਖ਼ਰੀ ਪੜਾਅ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਬੰਦ:ਚੰਡੀਗੜ੍ਹ : ਦੇਸ਼ ਅੰਦਰ 7 ਵੇਂ ਤੇ ਆਖ਼ਰੀ ਪੜਾਅ ਦੀਆਂ ਲੋਕ ਸਭਾ ਚੋਣਾਂ ਲਈ ਹੁਣ ਸ਼ਾਮ 5 ਵਜੇ ਚੋਣ ਪ੍ਰਚਾਰ ਪੂਰੀ ਤਰਾਂ ਬੰਦ ਹੋ ਗਿਆ ਹੈ ਪਰ ਉਮੀਦਵਾਰਾਂ ਨੂੰ ਵੋਟਰਾਂ ਨਾਲ ਘਰ -ਘਰ ਜਾ ਕੇ ਸੰਪਰਕ ਕਰਨ ਦੀ ਖੁੱਲ੍ਹ ਰਹੇਗੀ।ਜਿਸ ਕਰਕੇ ਹੁਣ ਕੋਈ ਵੀ ਉਮੀਦਵਾਰ ਕੋਈ ਵੀ ਚੋਣ ਰੈਲੀ ਜਾਂ ਫਿਰ ਨੁੱਕੜ ਮੀਟਿੰਗ ਨਹੀਂ ਕਰ ਸਕਦਾ , ਸਿਰਫ਼ ਡੋਰ ਟੂ ਡੋਰ ਪ੍ਰਚਾਰ ਕਰਨ ਦੀ ਹੀ ਇਜਾਜ਼ਤ ਹੋਵੇਗੀ। ਚੋਣ ਕਮਿਸ਼ਨ ਨੇ 17 ਮਈ ਸ਼ਾਮ ਪੰਜ ਵਜੇ ਤੋਂ ਖੁੱਲ੍ਹਮ ਖੁੱਲ੍ਹਾ ਚੋਣ ਪ੍ਰਚਾਰ ਬੰਦ ਕਰਨ ਦਾ ਐਲਾਨ ਕੀਤਾ ਸੀ।

Lok Sabha elections 2019 final phase elections Election campaign OFF ਲੋਕ ਸਭਾ ਚੋਣਾਂ 2019 : ਆਖ਼ਰੀ ਪੜਾਅ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਬੰਦ

ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਚੋਣ ਪ੍ਰਚਾਰ ਵੀ ਬੰਦ ਹੋ ਗਿਆ ਹੈ।ਪੰਜਾਬ ਵਿੱਚ ਵੋਟਰਾਂ ਦੀ ਕੁੱਲ ਗਿਣਤੀ 20374375 ਹੈ, ਇਨ੍ਹਾਂ ਵਿਚੋਂ 10754157ਪੁਰਸ਼ ਅਤੇ 9619722 ਮਹਿਲਾ ਵੋਟਰ ਹਨ।ਇਨ੍ਹਾਂ ਤੋਂ ਇਲਾਵਾ 507 ਕਿੰਨਰ ਅਤੇ 393 ਐੱਨ.ਆਰ.ਆਈ ਵੋਟਰ ਦੱਸੇ ਗਏ ਹਨ।ਵਿਸ਼ੇਸ਼ ਵਰਗ ਦੇ ਵੋਟਰਾਂ ਦੀ ਗਿਣਤੀ 68551 ਹੈ।ਚੋਣ ਅਮਲ ਸਹੀ ਢੰਗ ਨਾਲ ਚਲਾਉਣ ਲਈ ਰਾਜ ਭਰ ਵਿਚ 232136 ਪੋਲਿੰਗ ਸਟੇਸ਼ਨ ਬਣਾਏ ਗਏ ਹਨ,ਜਿਨ੍ਹਾਂ ਵਿਚੋਂ ਪੇਂਡੂ ਖੇਤਰ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16394ਹੈ।

Lok Sabha elections 2019 final phase elections Election campaign OFF ਲੋਕ ਸਭਾ ਚੋਣਾਂ 2019 : ਆਖ਼ਰੀ ਪੜਾਅ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਬੰਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਨੀ ਦਿਓਲ ਨੇ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ , ਗੁਰਦਾਸਪੁਰ ਨੂੰ ਐਲਾਨਿਆ ਜਾਵੇ ਅਤਿ ਸੰਵੇਦਨਸ਼ੀਲ ਹਲਕਾ

ਦੱਸ ਦੇਈਏ ਕਿ ਆਉਂਦੀ 19 ਮਈ ਨੂੰ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਵੋਟਿੰਗ ਹੋਵੇਗੀ, ਜਿਸ ਕਰਕੇ ਚੋਣ ਕਮਿਸ਼ਨ ਨੇ ਆਖ਼ਰੀ ਪੜਾਅ ਦੀਆਂ ਚੋਣਾਂ ਲਈ ਚੋਣ ਪ੍ਰਚਾਰ 'ਤੇ ਪਬੰਧੀ ਲਗਾ ਦਿੱਤੀ ਹੈ।ਦੇਸ਼ ਦੇ ਦੂਜੇ ਭਾਗਾਂ ਵਿੱਚ ਚਾਹੇ ਪੋਲਿੰਗ ਪਹਿਲਾਂ ਹੋ ਗਈ ਸੀ ਪਰ ਨਤੀਜੇ ਦਾ ਐਲਾਨ ਉਸ ਦਿਨ ਕੀਤਾ ਜਾਵੇਗਾ।

-PTCNews

Related Post