ਲੋਕ ਸਭਾ ਚੋਣਾਂ 2019 : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਚ ਪਾਈ ਵੋਟ

By  Shanker Badra May 19th 2019 08:06 AM -- Updated: May 19th 2019 12:19 PM

Lok Sabha Elections 2019 : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਚ ਪਾਈ ਵੋਟ:ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ।

Lok Sabha elections 2019: Khadur Sahib SAD candidate Jagir Kaur Begowal Vote ਲੋਕ ਸਭਾ ਚੋਣਾਂ 2019 : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਚ ਪਾਈ ਵੋਟ

ਇਸ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਚ ਵੋਟ ਪਾਈ ਹੈ।ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।

Lok Sabha elections 2019: Khadur Sahib SAD candidate Jagir Kaur Begowal Vote ਲੋਕ ਸਭਾ ਚੋਣਾਂ 2019 : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਚ ਪਾਈ ਵੋਟ

ਦੱਸ ਦੇਈਏ ਕਿ ਅਜਿਹੇ ਹਲਾਤਾਂ ਵਿੱਚ ਸਭ ਤੋਂ ਦਿਲਚਸਪ ਮੁਕਾਬਲਾ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਵੇਖਣ ਨੂੰ ਮਿਲੇਗਾ, ਜਿੱਥੇ ਕਾਂਗਰਸ ਨੇ ਜਸਬੀਰ ਸਿੰਘ ਡਿੰਪਾ,ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ,ਪੰਜਾਬ ਏਕਤਾ ਪਾਰਟੀ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਦਰਮਿਆਨ ਤਿਕੋਣਾ ਮੁਕਾਬਲਾ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ।ਹਲਾਂਕਿ ਆਮ ਆਦਮੀ ਪਾਰਟੀ ਵੱਲੋਂ ਮਨਜਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

Lok Sabha elections 2019: Khadur Sahib SAD candidate Jagir Kaur Begowal Vote ਲੋਕ ਸਭਾ ਚੋਣਾਂ 2019 : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਚ ਪਾਈ ਵੋਟ

ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

Lok Sabha elections 2019: Khadur Sahib SAD candidate Jagir Kaur Begowal Vote ਲੋਕ ਸਭਾ ਚੋਣਾਂ 2019 : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਚ ਪਾਈ ਵੋਟ

ਹੋਰ ਖਬਰਾਂ: ਲੋਕ ਸਭਾ ਚੋਣਾਂ 2019 : ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਪਿੰਡ ਰੱਖੜਾ ਵਿੱਚ ਪਾਈ ਵੋਟ

ਇਸੇ ਤਰ੍ਹਾਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੁੱਲ 36 ਉਮੀਦਵਾਰ ਚੋਣ ਲੜ ਰਹੇ ਹਨ।ਜਿਨ੍ਹਾਂ ਵਿਚ 9 ਔਰਤਾਂ ਵੀ ਸ਼ਾਮਲ ਹਨ।ਇਸ ਹਲਕੇ ਵਿਚ ਵੋਟਿੰਗ ਲਈ ਕੁੱਲ 597 ਪੋਲਿੰਗ ਬੂਥ ਬਣਾਏ ਗਏ।ਚੰਡੀਗੜ੍ਹ ਵਿਚ ਕੁੱਲ ਵੋਟਰਾਂ ਜੀ ਗਿਣਤੀ 6,46,084 ਹੈ।ਜਿਨ੍ਹਾਂ ਵਿਚ 3,41,640 ਪੁਰਸ਼ ਵੋਟਰ ਨੇ ਅਤੇ 3,04,423 ਮਹਿਲਾ ਵੋਟਰ ਜਦਕਿ 21 ਵੋਟਰ ਤੀਜੇ ਲਿੰਗ ਦੇ ਸ਼ਾਮਲ ਹਨ।ਇਨ੍ਹਾਂ ਵੋਟਾਂ ਤੋਂ ਬਾਅਦ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਜਾਵੇਗੀ।ਜਿਸ ਤੋਂ 23 ਮਈ ਨੂੰ ਹੀ ਪਤਾ ਚੱਲੇਗਾ ਕਿ ਕਿਸ-ਕਿਸ ਉਮੀਦਵਾਰ ਦੇ ਸਿਰ ਜਿੱਤ ਦਾ ਸਿਹਰਾ ਸਜਦਾ ਹੈ।

-PTCNews

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ

Related Post