ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਲਈ ਵੋਟਿੰਗ ਸ਼ੁਰੂ , 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

By  Shanker Badra April 29th 2019 09:37 AM -- Updated: May 1st 2019 05:53 PM

ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਲਈ ਵੋਟਿੰਗ ਸ਼ੁਰੂ , 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ:ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ 'ਚ ਅੱਜ 9 ਰਾਜਾਂ ਦੀਆਂ 72 ਸੀਟਾਂ 'ਤੇ ਵੋਟਿੰਗ ਗੋ ਰਹੀ ਹੈ।ਬੀਜੇਪੀ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਲਈ ਇਹ ਗੇੜ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ 72 ਸੀਟਾਂ ਵਿੱਚੋਂ 56 ਸੀਟਾਂ 'ਤੇ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਅਤੇ ਬਾਕੀ 16 ਸੀਟਾਂ ਵਿੱਚੋਂ 2 ਸੀਟਾਂ ਕਾਂਗਰਸ ਤੇ ਬਾਕੀ ਬਚੀਆਂ ਤ੍ਰਿਣਮੂਲ ਕਾਂਗਰਸ ਤੇ ਬੀਜਦ ਵਰਗੀਆਂ ਪਾਰਟੀਆਂ ਦੇ ਹਿੱਸੇ ਆਈਆਂ ਸੀ।

Lok Sabha elections 2019 phase 4 72 seats across 9 states Voting ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਲਈ ਵੋਟਿੰਗ ਸ਼ੁਰੂ , 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

ਅੱਜ ਹੋਣ ਵਾਲੀਆਂ ਸੀਟਾਂ ਵਿਚ ਮਹਾਰਾਸ਼ਟਰ ਦੀਆਂ 17 ਸੀਟਾਂ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ 13-13 ਸੀਟਾਂ, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਓਡੀਸ਼ਾ ਦੀਆਂ 6, ਬਿਹਾਰ ਦੀਆਂ 5 ਤੇ ਝਾਰਖੰਡ ਦੀਆਂ 3 ਸੀਟਾਂ ਲਈ ਵੋਟਿੰਗ ਹੋ ਰਹੀ ਹੈ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀਆਂ ਅਨੰਤਨਾਗ ਸੀਟ ਦੇ ਕੁਝ ਹਿੱਸਿਆਂ 'ਚ ਵੀ ਵੋਟਿੰਗ ਹੋਵੇਗੀ।

Lok Sabha elections 2019 phase 4 72 seats across 9 states Voting ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਲਈ ਵੋਟਿੰਗ ਸ਼ੁਰੂ , 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

ਅੱਜ ਚੌਥੇ ਪੜਾਅ ਵਿਚ ਕਈ ਦਿੱਗਜ ਆਗੂਆਂ ਦੀ ਕਿਸਮਤ ਦਾਅ ਉਤੇ ਲੱਗੀ ਹੈ।ਇਨ੍ਹਾਂ ਵਿਚ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸੁਭਾਸ਼ ਭਾਮਰੇ, ਐੱਸਐਸ ਆਹਲੂਵਾਲੀਆ, ਬਾਬੁਲ ਸੁਪਰੀਓ, ਕਾਂਗਰਸ ਨੇਤਾ ਸਲਮਾਨ ਖ਼ੁਰਸ਼ੀਦ ਤੇ ਅਧੀਰ ਰੰਜਨ ਚੌਧਰੀ ਆਦਿ ਸਮੇਤ ਕੁਲ 961 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ।ਇਸ ਗੇੜ 'ਚ 12.79 ਕਰੋੜ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾਂਗੇ।

Lok Sabha elections 2019 phase 4 72 seats across 9 states Voting ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਲਈ ਵੋਟਿੰਗ ਸ਼ੁਰੂ , 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਪਹਿਲਾ ਸੰਨੀ ਦਿਓਲ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਟੇਕਿਆ ਮੱਥਾ

ਇਸ ਤੋਂ ਇਲਾਵਾ ਹੋਰ ਪ੍ਰਮੁੱਖ ਉਮੀਦਵਾਰਾਂ 'ਚ ਜੇਐਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ, ਸਪਾ ਪ੍ਰਮੁੱਖ ਅਖਿਲੇਸ ਯਾਦਵ ਦੀ ਪਤਨੀ ਡਿੰਪਲ ਯਾਦਵ, ਪੀਡੀਪੀ ਮਹਿਬੂਬਾ ਮੁਫਤੀ, ਆਰਐਲਐਸਪੀ ਚੀਫ ਉਪੇਂਦਰ ਕੁਸ਼ਵਾਹਾ, ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲਨਾਥ ਦੀ ਸਿਆਸੀ ਕਿਸਮਤ ਅੱਜ ਈਵੀਐਮ ਵਿਚ ਕੈਦ ਹੋ ਜਾਵੇਗੀ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post