ਲੋਕ ਸਭਾ ਚੋਣਾਂ: ਜਾਣੋ, ਅਸਲਾ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਕਿਹੜਾ ਜ਼ਿਲ੍ਹਾ ਰਿਹਾ ਮੋਹਰੀ, ਕਿਸ ਨੇ ਖਾਧੀ ਮਾਤ, ਪੜ੍ਹੋ ਖਬਰ

By  Jashan A April 30th 2019 09:43 PM

ਲੋਕ ਸਭਾ ਚੋਣਾਂ: ਜਾਣੋ, ਅਸਲਾ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਕਿਹੜਾ ਜ਼ਿਲ੍ਹਾ ਰਿਹਾ ਮੋਹਰੀ, ਕਿਸ ਨੇ ਖਾਧੀ ਮਾਤ, ਪੜ੍ਹੋ ਖਬਰ,ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਐਂਡ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਕਮਰ ਕਸ ਲਈ ਗਈ ਹੈ। ਉਥੇ ਅਗਾਮੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੀ ਪੂਰੀ ਤਰ੍ਹਾਂ ਤਿਆਰ ਹੈ।

ਹੋਰ ਪੜ੍ਹੋ:“ਲੋਕ ਸਭਾ ਚੋਣਾਂ ਲਈ ਸਾਡੀ ਪੂਰੀ ਤਿਆਰੀ” – ਮੁੱਖ ਚੋਣ ਕਮਿਸ਼ਨਰ, ਪੰਜਾਬ

ਜਿਸ ਦੌਰਾਨ ਚੋਣ ਕਮਿਸ਼ਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਲੋਕਾਂ ਨੂੰ ਹਥਿਆਰ ਜਮ੍ਹਾ ਕਰਵਾ ਲਏ ਹਨ ਤਾਂ ਜੋ ਚੋਣਾਂ ਦੌਰਾਨ ਕੋਈ ਹਾਦਸਾ ਨਾ ਵਾਪਰੇ। ਜਿਸ ਦੀ ਇੱਕ ਲਿਸਟ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਹੈ।

ele ਲੋਕ ਸਭਾ ਚੋਣਾਂ: ਜਾਣੋ, ਅਸਲਾ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਕਿਹੜਾ ਜ਼ਿਲ੍ਹਾ ਰਿਹਾ ਮੋਹਰੀ, ਕਿਸ ਨੇ ਖਾਧੀ ਮਾਤ, ਪੜ੍ਹੋ ਖਬਰ

ਜਿਸ 'ਚ ਸਭ ਤੋਂ ਵੱਧ ਹਥਿਆਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਪਾਏ ਹਨ। ਪਟਿਆਲਾ ਜ਼ਿਲ੍ਹੇ 'ਚ ਕੁੱਲ 35029 ਹਥਿਆਰ ਹਨ, ਜਿਨ੍ਹਾਂ 'ਚ 27846 ਹਥਿਆਰ ਲਾਇਸੰਸੀ ਹਨ। ਹੁਣ ਤੱਕ ਪਟਿਆਲਾ ਜ਼ਿਲ੍ਹੇ 'ਚ 94% ਲੋਕ ਆਪਣੇ ਹਥਿਆਰ ਜਮ੍ਹਾ ਕਰਵਾ ਚੁੱਕੇ ਹਨ।

ਹੋਰ ਪੜ੍ਹੋ:ਡੇਂਗੂ ਦੀ ਮਾਰ ਝੱਲ ਰਹੇ ਪਟਿਆਲਾ ਜ਼ਿਲ੍ਹੇ ’ਤੇ ਹੁਣ ਇਸ ਚੀਜ਼ ਦਾ ਮੰਡਰਾਉਣ ਲੱਗਾ ਖ਼ਤਰਾ

ਜੇ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਹਥਿਆਰ ਜਮ੍ਹਾ ਹੋ ਚੁੱਕੇ ਹਨ ਤਾਂ ਉਹਨਾਂ 'ਚ ਮੋਗਾ, ਖੰਨਾ, ਸੰਗਰੂਰ, ਮੋਹਾਲੀ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਨਾਮ ਸ਼ਾਮਲ ਹਨ। ਜਿਥੇ 99% ਲੋਕ ਆਪਣੇ ਹਥਿਆਰ ਜਮ੍ਹਾ ਕਰਵਾ ਚੁੱਕੇ ਹਨ। ਜ਼ਿਕਰ ਏ ਖਾਸ ਹੈ ਕਿ ਪੰਜਾਬ 'ਚ 19 ਮਈ ਪੰਜਾਬ 'ਚ 13 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ, ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

Related Post