ਲੰਡਨ ਦੇ ਮੇਅਰ ਸਾਦਿਕ ਖਾਨ ਨੇ ਨਫ਼ਰਤ ਵਾਲੇ ਭਾਸ਼ਣ 'ਤੇ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਦਿੱਤੀ ਚਿਤਾਵਨੀ 

By  Joshi March 12th 2018 06:04 PM -- Updated: March 12th 2018 06:08 PM

London mayor Sadiq Khan warns big tech on hate speech: ਲੰਡਨ ਦੇ ਮੇਅਰ ਸਾਦਿਕ ਖਾਨ ਨੇ ਤਕਨੀਕੀ ਕੰਪਨੀਆਂ ਨਫ਼ਰਤ ਵਾਲੇ ਭਾਸ਼ਣਾਂ ਨੂੰ ਵਧੇਰੇ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ, ਉਹਨਾਂ ਨੇ ਇਸ ਚਲਣ ਨੂੰ ਠੱਲ ਪਾਉਣ ਲਈ ਸਖ਼ਤ ਨਿਯਮ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ 'ਚ ਵੱਡੇ ਜ਼ੁਰਮਾਨਿਆਂ ਸਮੇਤ, ਟੈਕਨਾਲੌਜੀ ਕੰਪਨੀਆਂ 'ਤੇ ਇਸ ਸੰਬੰਧੀ ਨਜ਼ਰ ਰੱਖਣਾ ਸ਼ਾਮਿਲ ਹੈ।

ਸਾਦਿਕ ਖਾਨ ਨੇ ਕਿਹਾ ਕਿ ਅਸੀਂ ਇਹ ਨਹੀਂ ਮੰਨ ਸਕਦੇ ਕਿ ਤਕਨੀਕੀ ਕੰਪਨੀਆਂ ਆਪਣੇ ਆਪ ਹੱਲ ਲੱਭ ਸਕਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਨੂੰ ਸਖਤ ਨਿਰਦੇਸ਼ਾਂ ਦੀ ਜ਼ਰੂਰਤ ਹੈ।

"ਸਾਡੇ ਕੋਲ ਅਰਥ-ਵਿਵਸਥਾ ਦੀਆਂ ਵਿਕਸਤਤਾਵਾਂ ਹਨ, ਜਿਸਦਾ ਮਤਲਬ ਹੈ ਕਿ ਸਾਡੇ ਕੋਲ ਨਿਯਮ ਵੀ ਲਾਗੂ ਹੋਣੇ ਚਾਹੀਦੇ ਹਨ।"

"ਬਹੁਤ ਲੰਬੇ ਸਿਆਸਤਦਾਨਾਂ ਅਤੇ ਨੀਤੀ ਨਿਰਮਾਤਾਵਾਂ ਨੇ ਸਾਡੇ ਕੋਲ ਆਲੇ ਦੁਆਲੇ ਇਸ ਕ੍ਰਾਂਤੀ ਦੀ ਇਜਾਜ਼ਤ ਦਿੱਤੀ ਹੈ।"

ਖਾਨ ਨੇ ਇਹ ਸਵੀਕਾਰਿਆ ਹੈ ਕਿ ਡਾਨਲਡ ਟਰੰਪ ਵੱਲੋਂ ਕੀਤੇ ਜਾ ਰਹੇ ਟਵੀਟਾਂ ਤੋਂ ਬਾਅਦ ਨਸਲਕੁਸ਼ੀ ਅਤੇ ਨਫਰਤ ਨਾਲ ਭਰੀਆਂ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।

ਪਰ ਉਹਨਾਂ ਨੇ ਇਸ 'ਤੇ ਠੱੱਲ ਪਾਉਣ ਲਈ ਆਪਣੇ ਵੱਲੋਂ ਹਰ ਹੀਲਾ ਕਰਨ ਦਾ ਵੀ ਭਰੋਸਾ ਦਵਾਇਆ ਹੈ।

—PTC News

Related Post