14 ਸਾਲਾ ਲੜਕੇ ਨੇ 17 ਸਾਲਾ ਲੜਕੇ ਦਾ ਚਾਕੂ ਮਾਰ ਕੇ ਕੀਤਾ ਕਤਲ

By  Joshi March 2nd 2018 03:29 PM

Lord Promise Nkenda death, 14 YO charged with murder: ਪੂਰਬੀ ਲੰਡਨ ਵਿਚ ਇਕ 14 ਸਾਲਾ ਲੜਕੇ 'ਤੇ ਇਕ 17 ਸਾਲਾ ਲੜਕੇ ਦੀ ਹੱਤਿਆ ਦੇ ਦੋਸ਼ ਲੱਗੇ ਹਨ।

੧੪ ਫਰਵਰੀ ਦੀ ਰਾਤ ਨੂੰ ਗੋਲਡਵਿੰਗ ਕਲੋਜ਼, ਕੈਨਿੰਗ ਟਾਊਨ ਵਿਖੇ 17 ਸਾਲਾ ਨੌਜਵਾਨ ਮ੍ਰਿਤਕ ਪਾਇਆ ਗਿਆ ਸੀ।

ਪੋਸਟ ਮਾਰਟਮ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਛਾਤੀ 'ਤੇ ਚਾਕੂ ਦੇ ਕਈ ਵਾਰ ਕੀਤਾ ਗਏ ਸਨ ਅਤੇ ਡੂੰਘੇ ਜ਼ਖਮਾਂ ਕਾਰਨ ਉਸਦੀ ਮੌਤ ਹੋ ਗਈ ਸੀ।

ਦੋਸ਼ੀ ਮੁੰਡੇ ਨੂੰ ਸ਼ੁੱਕਰਵਾਰ ਨੂੰ ਸਟ੍ਰੈਟਫੋਰਡ ਯੂਥ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋ ਹੋਰ 17 ਸਾਲਾ ਨੌਜਵਾਨ ਕਤਲ ਦੇ ਦੋਸ਼ 'ਚ ਹਿਰਾਸਤ 'ਚ ਲਏ ਗਏ ਸਨ।

ਪੁਲਿਸ ਨੇ ਕਿਹਾ ਕਿ ਇਹ ਕਤਲ ਇੱਕ ਸੋਚੀ ਸਮਝੀ ਸਾਜਿਸ਼ ਸੀ।

ਮ੍ਰਿਤਕ ਨੌਜਵਾਨ 2018 ਵਿੱਚ ਹੁਣ ਤੱਕ ਚਾਕੂ ਨਾਲ ਕਤਲ ਹੋਣ ਵਾਲਾ ਤੀਜਾ ਨੌਜਵਾਨ ਹੈ, ਇਸ ਤੋਂ ਪਹਿਲਾਂ 2018 'ਚ 2 ਹੋਰ ਨੌਜਵਾਨਾਂ ਨੂੰ ਚਾਕੂ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

—PTC News

Related Post