ਕਿਸਾਨਾਂ ਦੇ ਸੰਘਰਸ਼ ਕਾਰਨ ਅੰਗੂਰ ਉਤਪਾਦਕਾਂ ਦੇ ਚਿਹਰੇ ਮੁਰਝਾਏ, ਸੰਘਰਸ਼ ਨੂੰ ਦੱਸਿਆ ਗਲਤ..!! 

By  Joshi June 4th 2018 09:56 AM -- Updated: June 4th 2018 09:59 AM

ਕਿਸਾਨਾਂ ਦੇ ਸੰਘਰਸ਼ ਕਾਰਨ ਅੰਗੂਰ ਉਤਪਾਦਕਾਂ ਦੇ ਚਿਹਰੇ ਮੁਰਝਾਏ, ਸੰਘਰਸ਼ ਨੂੰ ਦੱਸਿਆ ਗਲਤ..!!

ਜ਼ਿਲ੍ਹਾ ਬਠਿੰਡਾ ਅੰਗੂਰ ਉਤਪਾਦਨ ਦਾ ਸਭ ਤੋ ਵੱਡਾ ਗੜ੍ਹ ਮੰਨਿਆ ਜਾਂਦਾ ਸੀ, ਜਿਸ ਵਿੱਚੋਂ ਤਲਵੰਡੀ ਸਾਬੋ ਅਤੇ ਮੋੜ ਮੰਡੀ ਇਲਾਕੇ ਵਿੱਚ ਵੱਡੀ ਤਦਾਦ ਵਿੱਚ ਕਿਸਾਨ ਅੰਗੂਰ ਦਾ ਉਤਪਾਦਨ ਕਰਦੇ ਹਨ। ਇਸ ਵਾਰ ਭਾਵੇਂ ਕਿ ਮੌਸਮ ਅੰਗੂਰ ਲਈ ਅਨੁਕੂਲ ਰਹਿਣ ਕਰਕੇ ਚੰਗੀ ਫਸਲ ਹੋਈ ਤੇ ਕਿਸਾਨ ਅਤੇ ਅੰਗੂਰਾਂ ਦੇ ਬਾਗ ਲੈਣ ਵਾਲੇ ਠੇਕੇਦਾਰਾਂ ਨੂੰ ਵੀ ਚੰਗਾ ਮੁਨਾਫਾ ਹੋਣ ਦੀ ਉੇਮੀਦ ਜਾਗੀ ਸੀ ਪਰ ਇੱਕ ਜੂਨ ਤੋ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਏ ਸੰਘਰਸ਼ ਨੇ ਅੰਗੂਰ ਉਤਪਾਦਕ ਕਿਸਾਨ ਅਤੇ ਅੰਗੂਰ ਦੇ ਠੇਕੇਦਾਰਾਂ ਤੇ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।

ਇੰਨ੍ਹੇ ਦਿਨਾਂ ਤੋ ਮੰਡੀਆਂ ਵਿੱਚ ਅੰਗੂਰ ਨਾ ਜਾਣ ਕਰਕੇ ਅੰਗੂਰ ਉਤਪਾਦਕ ਕਿਸਾਨ ਅਤੇ ਅੰਗੂਰ ਦੇ ਠੇਕੇਦਾਰਾਂ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਨਾ ਹੀ ਅੰਗੂਰ ਉਤਪਾਦਕ ਕਿਸਾਨ ਅਤੇ ਅੰਗੂਰ ਦੇ ਠੇਕੇਦਾਰਾਂ ਅੰਗੂਰ ਨੂੰ ਸਟੋਰ ਕਰਕੇ ਰੱਖ ਵੀ ਨਹੀ ਸਕਦੇ ਹਨ। ਹੁਣ, ਅੰਗੂਰਾਂ ਦੀ ਕਟਾਈ ਦਾ ਸਮਾਂ ਹੋਣ ਕਰਕੇ ਵੇਲਾਂ ਤੋਂ ਵੀ ਕਟਾਈ ਨਾ ਹੋਣ ਕਰਕੇ ਅੰਗੂਰ ਖਰਾਬ ਹੋ ਰਿਹਾ ਹੈ।

loss to grape farmers due to farmers protest punjab ਕਿਸਾਨੀ ਸੰਘਰਸ਼ ਕਰਕੇ ਮੰਡੀ ਵਿੱਚ ਜਾਣ ਵਾਲੇ ਅੰਗੂਰ ਨੂੰ ਰੋਕ ਲਿਆ ਜਾਂਦਾ ਹੈ ਤੇ ਹੁਣ ਤੱਕ ਠੇਕੇਦਾਰ ਦੀਆਂ ਦੋ ਭਰੀਆਂ ਗੱਡੀਆਂ ਰੋਕਣ ਕਰਕੇ ਖਰਾਬ ਹੋ ਗਿਆ ਹਨ। ਅੰਗੂਰ ਉਤਪਾਦਕ ਕਿਸਾਨ ਅਤੇ ਅੰਗੂਰ ਦੇ ਠੇਕੇਦਾਰਾਂ ਭਾਰੀ ਚਿੰਤਾ ਵਿੱਚ ਹਨ ਅਤੇ ਕਿਸਾਨੀ ਸੰਘਰਸ਼ ਨੂੰ ਗਲਤ ਦੱਸਦੇ ਹੋਏ ਸੰਘਰਸ਼ ਨੂੰ ਕਿਸਾਨ ਵਿਰੋਧੀ ਸੰਘਰਸ਼ ਦੱਸ ਰਹੇ ਹਨ।

ਕਿਸਾਨ ਨੇ ਕਿਹਾ ਕਿ ਸੰਘਰਸ਼ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦੀ ਬਜਾਏ ਹੋਰ ਵਧਗੀਆਂ ਕਿaੁਂਕਿ ਕਿਸਾਨਾਂ ਦਾ ਦੁੱਧ ਅਤੇ ਸਬਜੀਆਂ ਨਾਲ ਪੇਟ ਪਲਦਾ ਹੈ ਉਹ ਵੀ ਬੰਦ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਠੇਕੇਦਾਰਾਂ ਦਾ ਕਹਿਣਾ ਹੈ ਕਿ ਸੰਘਰਸ਼ ਦੇ ਨਾਮ ਤੇ ਕਿਸਾਨ ਵੱਲੋ ਕਿਸਾਨਾਂ ਨਾਲ ਹੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਸ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਜਰੂਰਤ ਹੈ।

loss to grape farmers due to farmers protest punjabਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਅਤੇ ਮੋੜ ਇਲਾਕੇ ਵਿੱਚ ੨੦੦ ਏਕੜ ਦੇ ਕਰੀਬ ਅੰਗੂਰ ਦੀ ਕਾਸ਼ਤ ਕੀਤੀ ਜਾ ਰਹੀ ਹੈ। ਜੇਕਰ ਸਮਾਂ ਰਹਿੰਦੇ ਅੰਗੂਰਾਂ ਦੀ ਫਸਲ ਨੂੰ ਵੇਚਣ ਦਾ ਹੱਲ ਨਾ ਕੀਤਾ ਗਿਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਗੂਰਾਂ ਉੇਤਪਾਦਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

—PTC News

Related Post