Sun, May 19, 2024
Whatsapp

ਦਿੱਲੀ ਦੇ LG ਵੱਲੋਂ AAP ਸੁਪਰੀਮੋ ਕੇਜਰੀਵਾਲ ਖਿਲਾਫ਼ NIA ਜਾਂਚ ਦੀ ਸਿਫ਼ਾਰਸ਼, SFJ ਤੋਂ ਫੰਡਿੰਗ ਦੇ ਆਰੋਪ

SFJ funding: ਦਿੱਲੀ ਦੇ LG ਵੱਲੋਂ ਕੇਜਰੀਵਾਲ ਖਿਲਾਫ਼ NIA ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ। ਸਿਫਾਰਸ਼ ਤਹਿਤ ਆਪ ਸੁਪਰੀਮੋ 'ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਤੋਂ ਫੰਡਿੰਗ ਦੇ ਆਰੋਪ ਹਨ।

Written by  KRISHAN KUMAR SHARMA -- May 06th 2024 06:31 PM -- Updated: May 06th 2024 06:47 PM
ਦਿੱਲੀ ਦੇ LG ਵੱਲੋਂ AAP ਸੁਪਰੀਮੋ ਕੇਜਰੀਵਾਲ ਖਿਲਾਫ਼ NIA ਜਾਂਚ ਦੀ ਸਿਫ਼ਾਰਸ਼, SFJ ਤੋਂ ਫੰਡਿੰਗ ਦੇ ਆਰੋਪ

ਦਿੱਲੀ ਦੇ LG ਵੱਲੋਂ AAP ਸੁਪਰੀਮੋ ਕੇਜਰੀਵਾਲ ਖਿਲਾਫ਼ NIA ਜਾਂਚ ਦੀ ਸਿਫ਼ਾਰਸ਼, SFJ ਤੋਂ ਫੰਡਿੰਗ ਦੇ ਆਰੋਪ

LG Delhi allegation on Kejriwal SFJ funding: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਨੂੰ ਲਗਾਤਾਰ ਝਟਕੇ ਲੱਗਦੇ ਆ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Keriwal) ਦੀ ਕਥਿਤ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਦਿੱਲੀ ਦੇ LG ਵੱਲੋਂ ਕੇਜਰੀਵਾਲ ਖਿਲਾਫ਼ NIA ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ। ਸਿਫਾਰਸ਼ ਤਹਿਤ ਆਪ ਸੁਪਰੀਮੋ 'ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਤੋਂ ਫੰਡਿੰਗ ਦੇ ਆਰੋਪ ਹਨ।

ਆਰੋਪ ਹਨ ਕਿ ਆਮ ਆਦਮੀ ਪਾਰਟੀ ਨੂੰ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਤੋਂ 16 ਮਿਲੀਅਨ ਡਾਲਰ ਮਿਲੇ ਸਨ। ਐਲ.ਜੀ. ਵੀ.ਕੇ ਸਕਸੈਨਾ (VK Saxena) ਨੇ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਦਵਿੰਦਰ ਪਾਲ ਭੁੱਲਰ (Davinder Pal Singh Bhullar) ਦੀ ਰਿਹਾਈ ਲਈ ਦਬਾਅ ਪਾਉਣ ਅਤੇ ਖਾਲਿਸਤਾਨੀ ਭਾਵਨਾਵਾਂ ਨੂੰ ਉਤਸ਼ਾਹਤ ਕਰਨ ਲਈ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਸਮੂਹ ਤੋਂ 16 ਮਿਲੀਅਨ ਡਾਲਰ ਲਏ ਸਨ।


ਲੈਫਟੀਨੈਂਟ ਗਵਰਨਰ ਵੀ.ਕੇ ਸਕਸੈਨਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਕਿਉਂਕਿ ਦੋਸ਼ ਸਿੱਧੇ ਮੁੱਖ ਮੰਤਰੀ 'ਤੇ ਹਨ। ਇਹ ਦੋਸ਼ ਭਾਰਤ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤੋਂ ਇੱਕ ਸਿਆਸੀ ਪਾਰਟੀ ਨੂੰ ਲੱਖਾਂ ਡਾਲਰ ਦੀ ਕਥਿਤ ਫੰਡਿੰਗ ਨਾਲ ਸਬੰਧਤ ਹਨ। ਅਜਿਹੀ ਸਥਿਤੀ ਵਿੱਚ, ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਗਏ ਇਲੈਕਟ੍ਰਾਨਿਕ ਉਪਕਰਨਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਜ਼ਰੂਰਤ ਹੈ।

ਸਕਸੈਨਾ ਦੇ ਹੁਕਮਾਂ ਅਨੁਸਾਰ ਇਹ ਸ਼ਿਕਾਇਤ ਵਿਸ਼ਵ ਹਿੰਦੂ ਮਹਾਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਆਸ਼ੂ ਮੋਂਗੀਆ ਤੋਂ ਮਿਲੀ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਇੱਕ ਵੀਡੀਓ ਦੀ ਸਮੱਗਰੀ ਦਾ ਹਵਾਲਾ ਦਿੱਤਾ ਹੈ। ਸਬੂਤ ਵਜੋਂ ਵੀਡੀਓ ਨੱਥੀ ਪੈੱਨ ਡਰਾਈਵ ਵਿੱਚ ਹੈ। ਇਸ 'ਚ ਕਥਿਤ ਤੌਰ 'ਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਦਿਖਾਇਆ ਗਿਆ ਹੈ। ਇਸ ਵੀਡੀਓ ਵਿੱਚ ਪੰਨੂ ਨੇ ਆਰੋਪ ਲਾਇਆ ਹੈ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਸਾਲ 2014 ਤੋਂ 2022 ਦੌਰਾਨ ਖਾਲਿਸਤਾਨੀ ਗਰੁੱਪਾਂ ਤੋਂ 16 ਮਿਲੀਅਨ ਡਾਲਰ ਦੀ ਫੰਡਿੰਗ ਮਿਲੀ।

- PTC NEWS

Top News view more...

Latest News view more...

LIVE CHANNELS
LIVE CHANNELS