LPG Gas Cylinder : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

By  Shanker Badra February 15th 2021 11:29 AM -- Updated: February 15th 2021 11:31 AM

ਨਵੀਂ ਦਿੱਲੀ : ਇਸ ਮਹੀਨੇ ਆਮ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਇਕ ਪਾਸੇ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਤਾਰ ਅਸਮਾਨ ਨੂੰ ਛੂਹ ਰਹੀਆਂ ਹਨ ,ਓਥੇ ਹੀ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਵੀ ਵੱਡਾ ਇਜ਼ਾਫ਼ਾ ਹੋਇਆ ਹੈ। ਅੱਜ ਤੋਂ ਤੁਹਾਨੂੰ ਘਰੇਲੂ ਰਸੋਈ ਗੈਸ ਲਈ ਵਧੇਰੇ ਪੈਸੇ ਖਰਚ ਕਰਨੇ ਪੈਣਗੇ।

LPG Cylinder Rates: Cooking gas price hiked by Rs 50. Check revised rate LPG Gas Cylinder : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ

ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਅੱਜ ਅੱਧੀ ਰਾਤ 12 ਵਜੇ ਤੋਂ 50 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ 'ਚ ਹੁਣ ਇਸ ਦੀ ਕੀਮਤ 769 ਰੁਪਏ ਹੋਵੇਗੀ। ਹਾਲਾਂਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਦੀ ਵੈੱਬਸਾਈਟ 'ਤੇ ਕੀਮਤ ਵਧਣ ਬਾਰੇ ਕੋਈ ਅਪਡੇਟ ਨਹੀਂ ਹੈ ਪਰ ਨਿਊਜ਼ ਏਜੰਸੀ ANI ਦੇ ਹਵਾਲੇ ਨਾਲ ਕੀਮਤਾਂ 'ਚ ਵਾਧਾ ਦੱਸਿਆ ਗਿਆ ਹੈ।ਇਹ ਨਵੀਂਆਂ ਕੀਮਤਾਂ ਸੋਮਵਾਰ ਦੁਪਹਿਰ 12 ਵਜੇ ਤੋਂ ਬਾਅਦ ਲਾਗੂ ਹੋਣਗੀਆਂ।

LPG Cylinder Rates: Cooking gas price hiked by Rs 50. Check revised rate LPG Gas Cylinder : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰੀ ਤੇਲ ਕੰਪਨੀਆਂ ਨੇ 4 ਫਰਵਰੀ ਨੂੰ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਸੀ। ਉਸ ਸਮੇਂ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ ਦਿੱਲੀ ਵਿੱਚ ਰਸੋਈ ਗੈਸ ਦੀ ਕੀਮਤ 719 ਰੁਪਏ ਹੋ ਗਈ ਸੀ। ਦਸੰਬਰ 2020 ਨੂੰ ਵੀ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ।

https://youtu.be/kGU8RVxvPgk

LPG Cylinder Rates: Cooking gas price hiked by Rs 50. Check revised rate LPG Gas Cylinder : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਵੋਟ ਪਾਉਣ ਜਾ ਰਹੇ ਪਤੀ -ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤਨੀ ਦੀ ਮੌਤ

ਜ਼ਿਕਰਯੋਗ ਹੈ ਕਿ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਥਾਵਾਂ 'ਤੇ ਇਨ੍ਹਾਂ ਦੀਆਂ ਕੀਮਤਾਂ 90 ਤੋਂ 100 ਰੁਪਏ ਦੇ ਵਿਚਕਾਰ ਪਹੁੰਚ ਗਈਆਂ ਹਨ। ਮੱਧ ਪ੍ਰਦੇਸ਼ 'ਚ ਪ੍ਰੀਮੀਅਮ ਪੈਟਰੋਲ ਦੀ 100 ਰੁਪਏ ਦੇ ਪਾਰ ਹੋ ਗਈ ਹੈ। ਮੁੰਬਈ 'ਚ ਪੈਟਰੋਲ 95 ਰੁਪਏ 'ਚ ਵਿਕ ਰਿਹਾ ਹੈ।

-PTCNews

Related Post