ਲੁਧਿਆਣਾ-ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਰਾਜੀਵ ਗਾਂਧੀ ਦੇ ਬੋਰਡਾਂ 'ਤੇ ਪੋਚੀ ਕਾਲਖ਼

By  Jashan A December 27th 2018 01:11 PM

ਲੁਧਿਆਣਾ-ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਰਾਜੀਵ ਗਾਂਧੀ ਦੇ ਬੋਰਡਾਂ 'ਤੇ ਪੋਚੀ ਕਾਲਖ਼,ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤਾਂ ਤੇ ਨਾਮਾਂ `ਤੇ ਕਾਲਾ ਰੰਗ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਲੁਧਿਆਣਾ, ਦਿੱਲੀ `ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਅੱਜ ਚੰਡੀਗੜ੍ਹ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।

chandigarh ਲੁਧਿਆਣਾ-ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਰਾਜੀਵ ਗਾਂਧੀ ਦੇ ਬੋਰਡਾਂ 'ਤੇ ਪੋਚੀ ਕਾਲਖ਼

ਬੀਤੀ ਰਾਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਲਜ ਭਵਨ ਦੇ ਲੱਗੇ ਬੋਰਡ 'ਤੇ ਕਾਲਾ ਰੰਗ ਕਰ ਦਿੱਤਾ।

chandigarh ਲੁਧਿਆਣਾ-ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਰਾਜੀਵ ਗਾਂਧੀ ਦੇ ਬੋਰਡਾਂ 'ਤੇ ਪੋਚੀ ਕਾਲਖ਼

ਹੋਰ ਪੜ੍ਹੋ:ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ‘ਤੇ 1984 ‘ਚ ਹੋਏ ਸਿੱਖ ਕਤਲੇਆਮ ਦੇ ਦੋਸ਼ ਲੱਗ ਰਹੇ ਹਨ।ਜਿਸ ਤੋਂ ਬਾਅਦ ਹੁਣ ਉਨ੍ਹਾਂ ਤੋਂ ਭਾਰਤ ਰਤਨ ਐਵਾਰਡ ਵਾਪਸ ਲੈਣ ਦੀ ਮੰਗ ਹੋ ਰਹੀ ਹੈ।

chandigarh ਲੁਧਿਆਣਾ-ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਰਾਜੀਵ ਗਾਂਧੀ ਦੇ ਬੋਰਡਾਂ 'ਤੇ ਪੋਚੀ ਕਾਲਖ਼

ਇਸੇ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਲੁਧਿਆਣਾ ਵਿਖੇ ਵੀ ਸਥਾਨਕ ਲੋਕਾਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਲਾ ਦਿੱਤੀ ਤੇ ਹੱਥਾਂ ‘ਤੇ ਲਾਲ ਰੰਗ ਕਰ ਦਿੱਤਾ ਸੀ ਤੇ ਬੀਤੇ ਦਿਨ ਕਨਾਟ ਪੈਲੇਸ ‘ਚ ਸਥਿਤ ਰਾਜੀਵ ਗਾਂਧੀ ਚੌਕ ‘ਚ ਵੀ ਗਾਂਧੀ ਪਰਿਵਾਰ ਖਿਲਾਫ ਹੱਲਾ ਬੋਲਿਆ ਸੀ ਜਿਸ ਦੌਰਾਨ ’84 ਪੀੜਤਾਂ ਵੱਲੋਂ ਰਾਜੀਵ ਗਾਂਧੀ ਚੌਕ ਦੇ ਸਾਈਨ ਬੋਰਡ ‘ਤੇ ਕਾਲਖ਼ ਪੋਚੀ ਗਈ ਹੈ।

-PTC News

Related Post