ਲੁਧਿਆਣਾ ਗੈਂਗਰੇਪ ਮਾਮਲਾ :ਪੀੜਤ ਲੜਕੀ ਅਤੇ ਉਸਦੇ ਸਾਥੀ ਨੇ 6 ਦੋਸ਼ੀਆਂ ਦੀ ਕੀਤੀ ਸ਼ਨਾਖਤ

By  Shanker Badra February 23rd 2019 07:01 PM

ਲੁਧਿਆਣਾ ਗੈਂਗਰੇਪ ਮਾਮਲਾ :ਪੀੜਤ ਲੜਕੀ ਅਤੇ ਉਸਦੇ ਸਾਥੀ ਨੇ 6 ਦੋਸ਼ੀਆਂ ਦੀ ਕੀਤੀ ਸ਼ਨਾਖਤ:ਲੁਧਿਆਣਾ : ਲੁਧਿਆਣਾ ਦੇ ਈਸੇਵਾਲ ਵਿੱਚ ਬੀਤੇ ਦਿਨੀਂ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਅੱਜ ਪੀੜਤ ਲੜਕੀ ਅਤੇ ਉਸਦੇ ਸਾਥੀ ਨੇ 6 ਦੋਸ਼ੀਆਂ ਦੀ ਪਛਾਣ ਕਰ ਲਈ ਹੈ।ਇਸ ਮਾਮਲੇ ਵਿਚ ਗ੍ਰਿਫ਼ਤਾਰ 6 ਦੋਸ਼ੀਆਂ ਦੀ ਪਛਾਣ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਕਰਵਾਈ ਗਈ ਹੈ।

Ludhiana gangrape case Victim girl and her Friend identified 6 accused ਲੁਧਿਆਣਾ ਗੈਂਗਰੇਪ ਮਾਮਲਾ :ਪੀੜਤ ਲੜਕੀ ਅਤੇ ਉਸਦੇ ਸਾਥੀ ਨੇ 6 ਦੋਸ਼ੀਆਂ ਦੀ ਕੀਤੀ ਸ਼ਨਾਖਤ

ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਕੁੱਲ 6 ਦੋਸ਼ੀ ਕਾਨੂੰਨੀ ਹਿਰਾਸਤ ਵਿਚ ਹਨ।ਇਸ ਦੌਰਾਨ ਪੁਲਿਸ ਅਧਿਕਾਰੀ ਇਕ ਨਾਬਾਲਗ ਦੋਸ਼ੀ ਨੂੰ ਆਬਜ਼ਰਵੇਸ਼ਨ ਹੋਮ ਤੋਂ ਇਕ ਗੱਡੀ 'ਚ ਸ਼ਨਾਖਤ ਕਰਵਾਉਣ ਲਈ ਜੇਲ ਕੰਪਲੈਕਸ 'ਚ ਪੁੱਜੇ ਅਤੇ ਕੁੱਝ ਸਮੇਂ ਬਾਅਦ ਪੀੜਤ ਲੜਕੀ ਅਤੇ ਉਸ ਦਾ ਸਾਥੀ ਵੀ ਜੇਲ ਕੰਪਲੈਕਸ 'ਚ ਪੁੱਜ ਗਏ ਸਨ।

Ludhiana gangrape case Victim girl and her Friend identified 6 accused ਲੁਧਿਆਣਾ ਗੈਂਗਰੇਪ ਮਾਮਲਾ :ਪੀੜਤ ਲੜਕੀ ਅਤੇ ਉਸਦੇ ਸਾਥੀ ਨੇ 6 ਦੋਸ਼ੀਆਂ ਦੀ ਕੀਤੀ ਸ਼ਨਾਖਤ

ਇਸ ਦੌਰਾਨ ਜੇਲ ਅੰਦਰ ਵੱਖ-ਵੱਖ ਬੈਰਕਾਂ ਤੋਂ ਤੀਹ ਦੇ ਲਗਭਗ ਕੈਦੀਆਂ ਨੂੰ ਖੜ੍ਹਾ ਕਰ ਦਿੱਤਾ।ਉਸ ਸਮੇਂ ਜੁਡੀਸ਼ੀਅਲ ਮੈਜਿਸਟ੍ਰੇਟ, ਜੇਲ ਅਧਿਕਾਰੀਆਂ ਦੀ ਹਾਜ਼ਰੀ 'ਚ ਪੀੜਤਾ ਅਤੇ ਉਸ ਦੇ ਸਾਥੀ ਨੇ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰ ਲਈ ਹੈ।ਸੂਤਰਾਂ ਮੁਤਾਬਕ ਸ਼ਨਾਖਤ ਹੋਣ ਵਾਲੇ ਦੋਸ਼ੀ ਜਗਰੂਪ ਸਿੰਘ, ਸਾਦਿਕ ਅਲੀ, ਸੁਰਭੂ, ਸੈਫ ਅਲੀ ਖਾਨ, ਅਜੇ ਕੁਮਾਰ ਅਤੇ ਇੱਕ ਨਾਬਾਲਗ ਹੈ।ਇਸ ਤੋਂ ਬਾਅਦ ਗੈਂਗਰੇਪ ਦੇ 6 ਦੋਸ਼ੀਆਂ ਨੂੰ ਵੱਖਰੀ ਬੈਰਕ 'ਚ ਭੇਜ ਦਿੱਤਾ ਹੈ।

Ludhiana gangrape case Victim girl and her Friend identified 6 accused ਲੁਧਿਆਣਾ ਗੈਂਗਰੇਪ ਮਾਮਲਾ :ਪੀੜਤ ਲੜਕੀ ਅਤੇ ਉਸਦੇ ਸਾਥੀ ਨੇ 6 ਦੋਸ਼ੀਆਂ ਦੀ ਕੀਤੀ ਸ਼ਨਾਖਤ

ਦੱਸ ਦੇਈਏ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ 12 ਦੇ ਕਰੀਬ ਲੋਕਾਂ ਵੱਲੋਂ ਇੱਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ, ਜਿਸ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

-PTCNews

Related Post