ਲੁਧਿਆਣਾ ਦੀ ਧੀ ਕੈਨੇਡਾ 'ਚ ਬਣੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ

By  Shanker Badra September 26th 2020 02:56 PM

ਲੁਧਿਆਣਾ ਦੀ ਧੀ ਕੈਨੇਡਾ 'ਚ ਬਣੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ:ਲੁਧਿਆਣਾ : ਵਿਦੇਸ਼ਾਂ 'ਚ ਪਹੁੰਚੇ ਪੰਜਾਬੀ ਵਿਦਿਆਰਥੀ ਵੱਖੋ-ਵੱਖ ਖੇਤਰਾਂ 'ਚ ਨਵੀਆਂ ਉਚਾਈਆਂ ਸਰ ਕਰ ਰਹੇ ਹਨ, ਭਾਵੇਂ ਉਹ ਖੇਤਰ ਸਿੱਖਿਆ ਦਾ ਹੋਵੇ ਜਾਂ ਸਮਾਜਿਕ। ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਦੀ ਇੱਕ ਧੀ ਸਿਮਰਨਜੀਤ ਕੌਰ ਨੇ ਸਾਬਤ ਕੀਤੀ ਹੈ, ਜਿਸ ਨੂੰ ਕੈਨੇਡਾ ਦੀ ਵਿੰਡਸਰ ਯੂਨੀਵਰਸਿਟੀ 'ਚ ਵਿਦਿਆਰਥੀ ਪ੍ਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ।

ਲੁਧਿਆਣਾ ਦੀ ਧੀ ਕੈਨੇਡਾ 'ਚ ਬਣੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ

ਇਸ ਬਾਰੇ ਗੱਲ ਕਰਦੇ ਹੋਏ, ਸਿਮਰਨਜੀਤ ਕੌਰ ਦੇ ਪਿਤਾ ਸ. ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਇੱਕ ਸਾਲ ਪਹਿਲਾਂ ਲਈ ਕੈਨੇਡਾ ਪੜ੍ਹਾਈ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪੜ੍ਹਾਈ ਦੇ ਪਹਿਲੇ ਸਾਲ ਦੌਰਾਨ ਸਿਮਰਨਜੀਤ ਨੇ ਦੋ ਸੈਮੈਸਟਰਾਂ 'ਚ 100 'ਚੋਂ 100 ਅੰਕ ਪ੍ਰਾਪਤ ਕਰਦਿਆਂ, ਆਪਣੇ ਪ੍ਰੋਫੈਸਰਾਂ ਸਮੇਤ ਸਾਥੀ ਵਿਦਿਆਰਥੀਆਂ ਤੇ ਉੱਥੇ ਪੜ੍ਹਦੇ ਹੋਰਨਾਂ ਪੰਜਾਬੀ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਲੁਧਿਆਣਾ ਦੀ ਧੀ ਕੈਨੇਡਾ 'ਚ ਬਣੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ

ਇਸ ਤੋਂ ਇਲਾਵਾ, ਵੱਡੀ ਗੱਲ ਇਹ ਵੀ ਹੈ ਕਿ ਸਿਮਰਨਜੀਤ ਨੂੰ ਪੜ੍ਹਾਈ ਦੌਰਾਨ ਹੀ ਯੂਨੀਵਰਸਿਟੀ ਦੇ ਡੀਨ ਵੱਲੋਂ ਸਹਾਇਕ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਿਮਰਨਜੀਤ ਕੌਰ ਨੂੰ ਬਿਨਾਂ ਕਿਸੇ ਚੋਣ ਮੁਕਾਬਲੇ ਦੇ ਸਰਬ ਸੰਮਤੀ ਨਾਲ ਵਿਦਿਆਰਥੀ ਪ੍ਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ।

ਲੁਧਿਆਣਾ ਦੀ ਧੀ ਕੈਨੇਡਾ 'ਚ ਬਣੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ

ਜਿੱਥੇ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ੍ਹ ਵਧ ਰਿਹਾ ਰੁਝਾਨ ਅਕਸਰ ਚਿੰਤਾ ਦਾ ਵਿਸ਼ਾ ਗਿਣਿਆ ਜਾਂਦਾ ਹੈ, ਉੱਥੇ ਅਜਿਹੇ ਵਿਦਿਆਰਥੀ ਆਪਣੇ ਮਾਪਿਆਂ ਦੇ ਨਾਲ ਨਾਲ ਸੂਬੇ ਤੇ ਆਪਣੀ ਕੌਮ ਦਾ ਮਾਣ ਵੀ ਵਧਾਉਂਦੇ ਹਨ।

educare

ਜੇਕਰ 100 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵੀ ਕੈਨੇਡਾ ਜਾਣ ਲਈ ਮਜਬੂਰ ਹਨ ਤਾਂ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਅਸੀਂ ਨੌਜਵਾਨੀ ਰੂਪੀ ਸਰਮਾਇਆ ਸਾਂਭਣ 'ਚ ਨਾਕਾਮ ਸਾਬਤ ਹੋ ਰਹੇ ਹਾਂ। ਅਜਿਹੇ ਵਿਦਿਆਰਥੀਆਂ ਨੂੰ ਗੁਆਉਣਾ ਸਾਡੇ ਦੇਸ਼ ਤੇ ਸੂਬੇ ਲਈ ਕੀਤੇ ਜਾਂਦੇ ਦਾਅਵਿਆਂ ਦੀ ਖੋਖਲੀ ਅਸਲੀਅਤ ਤੋਂ ਪਰਦਾ ਚੁੱਕਦਾ ਹੈ।

-PTCNews

Related Post