ਲੁਧਿਆਣਾ ਤੇ ਨਾਭਾ ਜੇਲ੍ਹ ਕਾਂਡ ਮਗਰੋਂ ਗ੍ਰਹਿ ਮੰਤਰਾਲੇ ਦਾ ਅਹਿਮ ਫੈਸਲਾ, ਸੂਬੇ ਦੀਆਂ 3 ਜੇਲ੍ਹਾਂ 'ਚ CRPF ਹੋਵੇਗੀ ਤਾਇਨਾਤ

By  Jashan A June 27th 2019 03:51 PM -- Updated: June 27th 2019 04:03 PM

ਲੁਧਿਆਣਾ ਤੇ ਨਾਭਾ ਜੇਲ੍ਹ ਕਾਂਡ ਮਗਰੋਂ ਗ੍ਰਹਿ ਮੰਤਰਾਲੇ ਦਾ ਅਹਿਮ ਫੈਸਲਾ, ਸੂਬੇ ਦੀਆਂ 3 ਜੇਲ੍ਹਾਂ 'ਚ CRPF ਹੋਵੇਗੀ ਤਾਇਨਾਤ,ਚੰਡੀਗੜ੍ਹ: ਪਿਛਲੇ ਦਿਨੀਂ ਨਾਭਾ ਅਤੇ ਅੱਜ ਲੁਧਿਆਣਾ ਜੇਲ੍ਹ ਕਾਂਡ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਹਿਮ ਫੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਦੀਆਂ 3 ਜੇਲ੍ਹਾਂ ਦੀ ਸੁਰੱਖਿਆ ਸੀ.ਆਰ.ਪੀ.ਐੱਫ ਨੂੰ ਸੌਂਪਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ, ਅੰਮ੍ਰਿਤਸਰ ਤੇ ਬਠਿੰਡਾ ਜੇਲ੍ਹ 'ਚ ਸੀ.ਆਰ.ਪੀ.ਐੱਫ ਦੇ ਜਵਾਨ ਤਾਇਨਾਤ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਸਾਲ 2018 'ਚ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਇਹ ਮੰਗ ਕੀਤੀ ਸੀ।

ਹੋਰ ਪੜ੍ਹੋ:ਅੱਜ ਮੌਸਮ ਵਰਾ ਸਕਦਾ ਹੈ ਕਹਿਰ, ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬੇ ਹਾਈ ਅਲਰਟ 'ਤੇ 

ਜ਼ਿਕਰ ਏ ਖਾਸ ਹੈ ਕਿ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਵੇਲੇ ਕੈਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪਾਂ ਹੋ ਗਈਆਂ ਹਨ।

ਇਸ ਦੌਰਾਨ ਪੁਲਿਸ ਵੱਲੋਂ ਭੜਕੇ ਹੋਏ ਇਨ੍ਹਾਂ ਕੈਦੀਆਂ ‘ਤੇ ਕਾਬੂ ਪਾਉਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੈਦੀਆਂ ਵੱਲੋਂ ਵੀ ਜੇਲ੍ਹ ਵਿਚ ਸਿਲੰਡਰਾਂ ਤੇ ਹੋਰ ਸਾਮਾਨ ਨੂੰ ਅੱਗ ਲਗਾ ਦਿੱਤੀ ਗਈ ਹੈ।

-PTC News

Related Post