ਲੁਧਿਆਣਾ: ਜੇਲ੍ਹ 'ਚ ਡਿੱਗੀ ਅਸਮਾਨੀ ਬਿਜਲੀ, 2 ਮੌਤਾਂ

By  Jashan A August 29th 2019 08:00 PM

ਲੁਧਿਆਣਾ: ਜੇਲ੍ਹ 'ਚ ਡਿੱਗੀ ਅਸਮਾਨੀ ਬਿਜਲੀ, 2 ਮੌਤਾਂ,ਲੁਧਿਆਣਾ: ਲੁਧਿਆਣਾ ਦੀ ਬ੍ਰੋਸਟਲ ਜੇਲ੍ਹ 'ਚ ਅੱਜ ਸ਼ਾਮ ਅਸਮਾਨੀ ਬਿਜਲੀ ਡਿੱਗਣ ਕਾਰਨ 2 ਵਿਅਕਤੀਆ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।

ldhਮਿਲੀ ਜਾਣਕਾਰੀ ਮੁਤਾਬਕ ਬ੍ਰੋਸਟਲ ਜੇਲ ਦੀ ਬੈਰਕ ਨੰ. 1 ਅਤੇ 2 ਦੇ ਵਿਚ ਸਥਾਪਤ ਮੰਦਰ ਵਿਚ ਕੁਝ ਹਵਾਲਾਤੀ ਭਜਨ ਗਾ ਰਹੇ ਸਨ ਕਿ ਇਸ ਦੌਰਾਨ ਅਚਾਨਕ ਉਨ੍ਹਾਂ ’ਤੇ ਆਸਮਾਨੀ ਬਿਜਲੀ ਆ ਡਿੱਗੀ।

ਹੋਰ ਪੜ੍ਹੋ: ਪੰਜਾਬ 'ਚ ਹੜ੍ਹ ਨੇ ਮਚਾਈ ਤਬਾਹੀ, ਕਪਿਲ ਸ਼ਰਮਾ ਨੇ ਬੇਘਰ ਹੋਏ ਪੰਜਾਬੀਆਂ ਦੀ ਮਦਦ ਲਈ ਕੀਤੀ ਅਪੀਲ (ਵੀਡੀਓ)

ldhਸੂਚਨਾ ਮਿਲਦਿਆਂ ਜੇਲ੍ਹ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਇਨ੍ਹਾਂ ਚਾਰਾਂ ਹਵਾਲਾਤੀਆਂ ਨੂੰ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਇਨ੍ਹਾਂ 'ਚੋਂ ਦੋ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

-PTC News

Related Post