ਲੁਧਿਆਣਾ: "ਦ ਐਕਸੀਡੈਂਟਲ ਪ੍ਰਾਈਮ ਮਨਿਸਟਰ" ਫਿਲਮ ਨੂੰ ਲੈ ਕੇ ਕਾਂਗਰਸੀਆਂ ਨੇ ਸਿਨੇਮਾ ਘਰਾਂ ਬਾਹਰ ਕੀਤਾ ਰੋਸ ਪ੍ਰਦਰਸ਼ਨ

By  Jashan A January 11th 2019 03:10 PM -- Updated: January 11th 2019 03:12 PM

ਲੁਧਿਆਣਾ: "ਦ ਐਕਸੀਡੈਂਟਲ ਪ੍ਰਾਈਮ ਮਨਿਸਟਰ" ਫਿਲਮ ਨੂੰ ਲੈ ਕੇ ਕਾਂਗਰਸੀਆਂ ਨੇ ਸਿਨੇਮਾ ਘਰਾਂ ਬਾਹਰ ਕੀਤਾ ਰੋਸ ਪ੍ਰਦਰਸ਼ਨ,ਲੁਧਿਆਣਾ: ਫਿਲਮ "ਦ ਐਕਸੀਡੈਂਟਲ ਪ੍ਰਾਈਮ ਮਨਿਸਟਰ" ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਏ। ਜਿਸ ਕਾਰਨ ਕਾਂਗਰਸੀਆਂ ਵੱਲੋਂ ਫਿਲਮ ਨੂੰ ਲੈ ਕੇ ਦੇਸ਼ ਭਰ ਚ ਮੁਜ਼ਾਹਰੇ ਕੀਤੇ ਜਾ ਰਹੇ ਹਨ।

ludhiana ਲੁਧਿਆਣਾ: "ਦ ਐਕਸੀਡੈਂਟਲ ਪ੍ਰਾਈਮ ਮਨਿਸਟਰ" ਫਿਲਮ ਨੂੰ ਲੈ ਕੇ ਕਾਂਗਰਸੀਆਂ ਨੇ ਸਿਨੇਮਾ ਘਰਾਂ ਬਾਹਰ ਕੀਤਾ ਰੋਸ ਪ੍ਰਦਰਸ਼ਨ

ਇਸ ਦੇ ਤਹਿਤ ਲੁਧਿਆਣਾ ਚ ਵੀ ਕਾਂਗਰਸੀ ਵਰਕਰਾਂ ਨੇ ਜੰਮ ਕੇ ਸਿਨੇਮਾ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਸ਼ਖ਼ਸੀਅਤ ਨੂੰ ਵਿਗਾੜਨ ਲਈ ਇਹ ਸਾਰੀ ਚਾਲ ਚੱਲ ਰਹੇ ਹਨ।

ਹੋਰ ਪੜ੍ਹੋ:ਆਪਸ ‘ਚ ਭਿੜੀਆਂ ਬਾਲੀਵੁੱਡ ਦੀਆਂ ਅਭਿਨੇਤਰੀਆਂ ,ਤਨੂਸ਼੍ਰੀ ਦੱਤਾ ਨੇ ਰਾਖੀ ਸਾਵੰਤ ਵਿਰੁੱਧ ਦਰਜ ਕਰਵਾਇਆ ਕੇਸ ,ਕੀਤੀ ਇਹ ਮੰਗ

ਕਾਂਗਰਸੀ ਵਰਕਰਾਂ ਨੇ ਕਿਹਾ ਕਿ ਫਿਲਮ ਦ ਐਕਸੀਡੈਂਟਲ ਪ੍ਰਾਈਮ ਮਨਿਸਟਰ ਦੇ ਵਿੱਚ ਡਾ ਮਨਮੋਹਨ ਸਿੰਘ ਦੇ ਖਿਲਾਫ ਗਲਤ ਸ਼ਬਦਾਵਲੀ ਅਤੇ ਕਈ ਗ਼ਲਤ ਸੀਨ ਵਿਖਾਏ ਗਏ ਹਨ। ਜਿਸ ਨੂੰ ਫਿਲਮ ਚੋਂ ਤੁਰੰਤ ਕੱਢਣਾ ਚਾਹੀਦਾ ਨਾਲ ਹੀ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਰਡਰ ਕੀਤੇ ਸੀ ਕਿ ਫ਼ਿਲਮ ਰਿਲੀਜ਼ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਦਿਖਾਈ ਜਾਵੇ।

ludhiana ਲੁਧਿਆਣਾ: "ਦ ਐਕਸੀਡੈਂਟਲ ਪ੍ਰਾਈਮ ਮਨਿਸਟਰ" ਫਿਲਮ ਨੂੰ ਲੈ ਕੇ ਕਾਂਗਰਸੀਆਂ ਨੇ ਸਿਨੇਮਾ ਘਰਾਂ ਬਾਹਰ ਕੀਤਾ ਰੋਸ ਪ੍ਰਦਰਸ਼ਨ

ਉਸ ਤੋਂ ਬਾਅਦ ਹੀ ਫਿਲਮ ਰਿਲੀਜ਼ ਕੀਤੀ ਜਾਵੇ ਪਰ ਬਿਨਾਂ ਫ਼ਿਲਮ ਵਿਖਾਏ ਇਸ ਨੂੰ ਦੇਸ਼ ਭਰ ਚ ਰਿਲੀਜ਼ ਕਰ ਦਿੱਤਾ ਗਿਆ। ਜਿਸ ਦੀ ਉਹ ਸਖ਼ਤ ਸ਼ਬਦਾਂ ਚ ਨਿੰਦਾ ਕਰਦੇ ਨੇ ਅਤੇ ਫਿਲਮ ਚੋਂ ਵਿਵਾਦਿਤ ਸੀਨ ਹਟਾਉਣ ਦੀ ਮੰਗ ਕਰਦੇ ਨਹਨ। ਉਧਰ ਮੌਕੇ ਤੇ ਮੌਜੂਦ ਏਡੀਸੀਪੀ ਸਰਤਾਜ ਚਹਿਲ ਨੇ ਕਿਹਾ ਕਿ ਕੇ ਸ਼ਾਂਤੀ ਬਣਾਈ ਰੱਖਣ ਲਈ ਉਨ੍ਹਾਂ ਨੇ ਵੱਡੀ ਤਾਦਾਦ ਚ ਪੁਲਿਸ ਬਲ ਤੈਨਾਤ ਕੀਤਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਨਾ ਕੀਤੀ ਜਾਵੇ।

-PTC News

Related Post