ਲਾੜੇ ਨੂੰ ਹੋਇਆ ਕੋਰੋਨਾ ਤਾਂ ਲਾੜੀ ਨੀ ਇੰਝ ਨਿਭਾਇਆ ਫਰਜ਼, ਪੀਪੀਈ ਕਿੱਟ ਪਾਕੇ ਲਏ 7 ਫੇਰੇ

By  Jagroop Kaur April 27th 2021 05:40 PM

ਕੋਰੋਨਾ ਕਾਲ 'ਚ ਪਿਛਲੇ ਸਾਲ ਵਾਂਗ ਇਸ ਵਾਰ ਵੀ ਵਿਆਹਾਂ ਦਾ ਦੌਰ ਜਾਰੀ ਹੈ। ਮੱਧ ਪ੍ਰਦੇਸ਼ ਵਿਚ ਕੋਰੋਨਾ ਕਾਲ 'ਚ ਇਕ ਅਨੋਖਾ ਵਿਆਹ ਹੋਇਆ, ਜਿਸ ਦੀ ਵੀਡੀਓ ਖੂਬ ਵਾਇਰਲ ਵੀ ਹੋ ਰਹੀ ਹੈ। ਪੀ. ਪੀ. ਈ. ਕਿੱਟ ਪਹਿਨ ਕੇ ਲਾੜਾ-ਲਾੜੀ ਸੱਤ ਫੇਰੇ ਲੈ ਰਹੇ ਹਨ। ਦੱਸ ਦੇਈਏ ਕਿ ਲਾਕਡਾਊਨ ਦੀ ਵਜ੍ਹਾ ਕਰ ਕੇ ਮੱਧ ਪ੍ਰਦੇਸ਼ 'ਚ ਬੈਂਡ, ਬਾਜਾ ਅਤੇ ਬਰਾਤ 'ਤੇ ਰੋਕ ਹੈ। ਬਹੁਤ ਘੱਟ ਲੋਕਾਂ ਦੀ ਮੌਜੂਦਗੀ ਵਿਚ ਹੀ ਵਿਆਹ ਹੋ ਸਕਦੇ ਹਨ, ਅਜਿਹੇ ਵਿਚ ਰਤਲਾਮ 'ਚ ਹੋਇਆ ਇਹ ਵਿਆਹ ਚਰਚਾ ਵਿਚ ਹੈ।

Read More :ਸਾਬਕਾ PM ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸੀ ਨੇਤਾ ਦਾ ਕੋਰੋਨਾ ਨਾਲ ਦੇਹਾਂਤ

ਦਰਅਸਲ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਇਕ ਮਾਂਗਲਿਕ ਭਵਨ 'ਚ ਵਿਆਹ ਹੋ ਰਿਹਾ ਹੈ। ਲਾੜਾ ਕੋਰੋਨਾ ਪਾਜ਼ੇਟਿਵ ਹੈ। ਇਸ ਖ਼ਬਰ ਦੀ ਸੂਚਨਾ ਮਿਲਦੇ ਹੀ ਤਹਿਸੀਲਦਾਰ ਨਵੀਨ ਗਰਗ ਵਿਆਹ ਰੁਕਵਾਉਣ ਲਾੜੇ ਦੇ ਘਰ ਪੁੱਜੇ। ਲਾੜੇ ਦੀ ਕੋਰੋਨਾ ਰਿਪੋਰਟ 19 ਅਪ੍ਰੈਲ ਨੂੰ ਪਾਜ਼ੇਟਿਵ ਆਈ ਸੀ। ਇਸ ਦੇ ਬਾਵਜੂਦ ਵੀ ਵਿਆਹ ਕਰਵਾਉਣ ਜਾ ਰਿਹਾ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵਿਆਹ ਰੋਕਣ ਲਈ ਕਿਹਾ ਪਰ ਪਰਿਵਾਰ ਦੇ ਮੈਂਬਰਾਂ ਨੇ ਘਰ 'ਚ ਵਡੇਰੀ ਉਮਰ ਦੇ ਬਜ਼ੁਰਗ ਹੋਣ ਦਾ ਹਵਾਲਾ ਦੇ ਕੇ ਵਿਆਹ ਨਾ ਟਾਲਣ ਦੀ ਮਿੰਨਤ ਕੀਤੀ ਤਾਂ ਅਫ਼ਸਰਾਂ ਦੇ ਦਿਲ ਵੀ ਪਿਘਲ ਗਏ।Madhya Pradesh Couple Takes Wedding Pheras in Ratlam Wearing PPE Kits After  Groom Tests Positive for COVID-19 (Watch Video)

Read More : ਕੋਰੋਨਾ ਤੋਂ ਬਚਾਅ ਲਈ ਕੇਜਰੀਵਾਲ ਦਾ ਐਲਾਨ,ਲਗਾਏ ਜਾਣਗੇ 44 ਆਕਸੀਜਨ ਪਲਾਂਟ

ਆਲਾ ਅਧਿਕਾਰੀਆਂ ਦੇ ਨਿਰਦੇਸ਼ 'ਤੇ ਇਸ ਵਿਆਹ ਦੀ ਇਜਾਜ਼ਤ ਦੇ ਦਿੱਤੀ ਗਈ। ਸ਼ਰਤ ਇਹ ਰੱਖੀ ਗਈ ਸੀ ਕਿ ਲਾੜਾ-ਲਾੜੀ ਪੀ. ਪੀ. ਈ. ਕਿੱਟ ਪਹਿਨ ਕੇ ਵਿਆਹ ਕਰਨਗੇ। ਇਸ 'ਤੇ ਦੋਵੇਂ ਪਰਿਵਾਰ ਸਹਿਮਤ ਹੋ ਗਏ ਅਤੇ ਵਿਆਹ ਸੰਪੰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਲਾੜਾ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਲਾੜੀ ਪੱਖ ਰਤਲਾਮ ਦੇ ਹੀ ਰਹਿਣ ਵਾਲੇ ਹਨ। ਵਿਆਹ ਵਿਚ ਲਾੜੇ ਪੱਖ ਵਲੋਂ 4 ਅਤੇ ਲਾੜੀ ਪੱਖ ਵਲੋਂ ਪੰਡਿਤ ਨੂੰ ਮਿਲਾ ਕੇ 4 ਲੋਕ ਯਾਨੀ ਕਿ 8 ਲੋਕ ਇਸ ਵਿਆਹ ਵਿਚ ਸ਼ਾਮਲ ਹੋਏ।Rajasthan Couple Gets Married at Covid Care Centre Wearing PPE Kits

ਵਿਆਹ ਤੋਂ ਬਾਅਦ ਲਾੜਾ-ਲਾੜੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਪਰ ਵੱਡੇ ਬਜ਼ੁਰਗਾਂ ਦੀ ਸਲਾਹ ਮਗਰੋਂ ਅਤੇ ਸਥਾਨਕ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਵਿਆਹ ਹੋ ਸਕਿਆ ਅਤੇੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਨੇ ਇਸ ਮੌਕੇ ਦੇਸ਼ ਭਰ ਵੋਚ ਕਹਿਰ ਪਾਇਆ ਹੋਇਆ ਹੈ , ਇਸ ਤਹਿਤ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਹਨ ਅਜਿਹੇ 'ਚ ਲੋਕਾਂ ਲਈ ਕੁਝ ਚੀਜ਼ਾਂ ਯਾਦਗਾਰ ਹੋ ਰਹੀਆਂ ਕਨ ਕੁਝ ਮਾੜੀਆਂ 'ਤੇ ਕੁਝ ਚੰਗੀਆਂ।

Related Post