ਵੈਕਸੀਨ ਲੈਣ ਲਈ ਆਪਸ 'ਚ ਭਿੜੀਆਂ ਦੋ ਔਰਤਾਂ , ਵੈਕਸੀਨ ਸੈਂਟਰ 'ਤੇ ਹੋਈ ਕੁੱਟਮਾਰ

By  Shanker Badra July 24th 2021 04:52 PM

ਭੋਪਾਲ : ਕੋਰੋਨਾਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਵੈਕਸੀਨ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕ ਜਾਗਰੂਕਤ ਵੀ ਹੁੰਦੇ ਹਨ ਅਤੇ ਵੈਕਸੀਨ ਲੈਣ ਲਈ ਵੈਕਸੀਨ ਕੇਂਦਰ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਲੱਗ ਰਹੀ ਹੈ, ਜੋ ਕਿ ਸਰਕਾਰ ਦੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹੈ। ਅਜਿਹਾ ਹੀ ਕੇਸ ਮੱਧ-ਪ੍ਰਦੇਸ਼ ਦੇ ਖਰਗੋਸ਼ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਥੇ ਵੈਕਸੀਨ ਨੂੰ ਲੈ ਕੇ ਟੀਕਾਕਰਣ ਕੇਂਦਰ 'ਤੇ ਮਹਿਲਾਵਾਂ ਆਪਸ ਵਿੱਚ ਭਿੜ ਗਈਆਂ ਤੇ ਖ਼ੂਬ ਕੁੱਟਮਾਰ ਹੋਈ ਹੈ। ਸੋਸ਼ਲ ਮੀਡੀਆ 'ਤੇ ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਵੈਕਸੀਨ ਲੈਣ ਲਈ ਆਪਸ 'ਚ ਭਿੜੀਆਂ ਦੋ ਔਰਤਾਂ , ਵੈਕਸੀਨ ਸੈਂਟਰ 'ਤੇ ਹੋਈ ਕੁੱਟਮਾਰ

ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਪੋਰਨ ਫ਼ਿਲਮਾਂ ਬਣਾਉਣ ਦੇ ਮਾਮਲੇ 'ਚ ਗ੍ਰਿਫਤਾਰ

ਖਰਗੋਂ ਦੀ ਤਹਿਸੀਲ ਕਸਰਾਵੜ ਦੇ ਪਿੰਡ ਖੱਲਬੂਜੁਰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਥੇ ਟੀਕਾਕਰਨ ਕੇਂਦਰ' 'ਚ ਹੀ ਦੋ ਔਰਤਾਂ ਆਪਸ ਵਿਚ ਭਿੜ ਗਈਆਂ। ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਟੀਕਾਕਰਨ ਕੇਂਦਰ ਵਿਚ ਔਰਤਾਂ ਦੀ ਇਕ ਲੰਮੀ ਲਾਈਨ ਹੈ। ਇਸ ਦੌਰਾਨ ਪਹਿਲਾ ਟੀਕਾ ਲਗਵਾਉਣ ਦੀ ਦੌੜ ਵਿੱਚ ਬਹੁਤ ਸਾਰੀਆਂ ਔਰਤਾਂ ਆਪਸ ਵਿੱਚ ਟਕਰਾ ਗਈਆਂ। ਮਾਮੂਲੀ ਬਹਿਸ ਤੋਂ ਬਾਅਦ ਮਾਮਲਾ ਲੜਾਈ ਤੱਕ ਪਹੁੰਚ ਗਿਆ।

ਵੈਕਸੀਨ ਲੈਣ ਲਈ ਆਪਸ 'ਚ ਭਿੜੀਆਂ ਦੋ ਔਰਤਾਂ , ਵੈਕਸੀਨ ਸੈਂਟਰ 'ਤੇ ਹੋਈ ਕੁੱਟਮਾਰ

ਇਹ ਮਾਮਲਾ ਇੰਨਾ ਵੱਧ ਗਿਆ ਕਿ ਟੀਕਾ ਲਗਵਾਉਣ ਲਈ ਲਾਈਨ ਵਿਚ ਖੜੀਆਂ ਹੋਰ ਔਰਤਾਂ ਵੀ ਆਪਸ ਵਿਚ ਲੜਨ ਲੱਗ ਪਈਆਂ। ਕਈ ਔਰਤਾਂ ਵਿਚਾਲੇ ਝਗੜਾ ਹੋ ਗਿਆ। ਇਸ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਆਦਮੀ ਔਰਤਾਂ ਦੀ ਲੜਾਈ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਵੀ ਅਸਫਲ ਰਹੇ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਕੇਂਦਰ ਵਿਚ ਜ਼ਰੂਰੀ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਲੜਾਈ ਹੋਈ ਹੈ।

ਵੈਕਸੀਨ ਲੈਣ ਲਈ ਆਪਸ 'ਚ ਭਿੜੀਆਂ ਦੋ ਔਰਤਾਂ , ਵੈਕਸੀਨ ਸੈਂਟਰ 'ਤੇ ਹੋਈ ਕੁੱਟਮਾਰ

ਭੀੜ ਦੇ ਵਧਣ ਕਾਰਨ ਹੰਗਾਮਾ ਹੋ ਗਿਆ ਅਤੇ ਭਗਦੜ ਮਚ ਗਈ, ਜਿਸ ਨੂੰ ਵੀ ਮੌਕਾ ਮਿਲਿਆ ਉਹ ਕੇਂਦਰ ਦੇ ਅੰਦਰ ਦਾਖਲ ਹੋ ਗਿਆ, ਜਿਸ ਕਾਰਨ ਉਥੋਂ ਦੇ ਕਰਮਚਾਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਧਾਰ ਟੀਕਾਕਰਣ ਕੇਂਦਰ ਵਿੱਚ ਭਗਦੜ ਮਚ ਗਈ ਸੀ ,ਜਿਸ ਕਾਰਨ ਲੋਕਾਂ ਦੀ ਵੱਡੀ ਭੀੜ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਲੋਕ ਬਹੁਤ ਪ੍ਰੇਸ਼ਾਨੀ ਝੱਲ ਰਹੇ ਹਨ।

-PTCNews

Related Post