ਧਮਕੀ ਮਗਰੋਂ ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾਈ

By  Ravinder Singh June 6th 2022 12:38 PM

ਮੁੰਬਈ : ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਅਦਾਕਾਰ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀ ਭਰਿਆ ਪੱਤਰ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਇਸ ਨੂੰ ਲੈ ਕੇ ਕਾਫੀ ਗੰਭੀਰ ਹੈ।

ਅਭਿਨੇਤਾ ਸਲਮਾਨ ਖਾਨ ਦੀ ਸੁਰੱਖਿਆ ਪ੍ਰਬੰਧ ਸੋਮਵਾਰ ਨੂੰ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਵੱਲੋਂ ਹੋਰ ਪੁਖ਼ਤਾ ਕਰ ਦਿੱਤੇ ਗਏ ਜਦੋਂ ਅਦਾਕਾਰ ਤੇ ਉਸਦੇ ਪਿਤਾ ਪਟਕਥਾ ਲੇਖਕ ਸਲੀਮ ਖ਼ਾਨ ਨੂੰ ਇੱਕ ਦਿਨ ਪਹਿਲਾਂ ਧਮਕੀ ਭਰਿਆ ਪੱਤਰ ਪ੍ਰਾਪਤ ਹੋਇਆ ਸੀ।

ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾਈਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਸੋਮਵਾਰ ਸਵੇਰੇ ਟਵੀਟ ਕੀਤਾ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਅਭਿਨੇਤਾ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਕੱਲ੍ਹ 5 ਜੂਨ ਨੂੰ ਧਮਕੀ ਪੱਤਰ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ। ਇਸ ਕੇਸ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਜਦੋਂ ਸਲਮਾਨ ਖਾਨ ਦੇ ਪਿਤਾ ਸਵੇਰੇ ਜੌਗਿੰਗ ਲਈ ਗਏ, ਜਿੱਥੇ ਉਹ ਬੈਂਚ 'ਤੇ ਬੈਠੇ ਹਨ, ਉਨ੍ਹਾਂ ਨੂੰ ਇੱਕ ਚਿੱਠੀ ਮਿਲੀ ,ਜਿਸ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਗਈ ਸੀ।

ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾਈਇਸ ਚਿੱਠੀ 'ਚ ਲਿਖਿਆ ਗਿਆ ਸੀ ਕਿ ਸਲਮਾਨ ਖਾਨ ਦਾ ਵੀ ਸਿੱਧੂ ਮੂਸੇ (Sidhu Moose Waala) ਵਾਲਾ ਕਰਨਗੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਹ ਪੱਤਰ ਸਲੀਮ ਖਾਨ ਨੂੰ ਸਵੇਰੇ 7:30 ਤੋਂ 8 ਵਜੇ ਦੇ ਕਰੀਬ ਮਿਲਿਆ ਸੀ। ਬਾਂਦਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾਈਅਦਾਕਾਰ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਆਉਣ ਵਾਲੀ ਫਿਲਮ ਟਾਈਗਰ-3 ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਮਨੀਸ਼ ਸ਼ਰਮਾ ਦੀ ਇਸ ਫਿਲਮ 'ਚ ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਵੀ ਹਨ। ਏਕ ਥਾ ਟਾਈਗਰ ਤੇ ਟਾਈਗਰ ਜ਼ਿੰਦਾ ਹੈ ਦਾ ਸਿੱਧਾ ਸੀਕਵਲ, ਫਿਲਮ ਕਥਿਤ ਤੌਰ ਉਤੇ ਸ਼ਾਹਰੁਖ ਖ਼ਾਨ ਦੇ ਪਠਾਨ ਨਾਲ ਜੁੜਦੀ ਹੈ। ਇਹ ਫਿਲਮ 21 ਅਪ੍ਰੈਲ 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲਿਆਂ 'ਚ ਮੁੜ 5.8 ਫ਼ੀਸਦੀ ਵਾਧਾ, ਪਿਛਲੇ 24 ਘੰਟਿਆਂ 'ਚ 4,518 ਕੇਸ ਆਏ

Related Post