ਮਜੀਠਾ ਹਲਕੇ ਵਿੱਚ ਬਲਾਕ ਸੰਮਤੀ ਦੀਆਂ 32 ਸੀਟਾਂ 'ਚੋਂ 28 'ਤੇ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ,ਡੰਡਾਤੰਤਰ ਦੇ ਖਿਲਾਫ ਲੋਕਾਂ ਨੇ ਦਿੱਤਾ ਫ਼ਤਵਾ

By  Shanker Badra September 22nd 2018 04:21 PM

ਮਜੀਠਾ ਹਲਕੇ ਵਿੱਚ ਬਲਾਕ ਸੰਮਤੀ ਦੀਆਂ 32 ਸੀਟਾਂ 'ਚੋਂ 28 'ਤੇ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ,ਡੰਡਾਤੰਤਰ ਦੇ ਖਿਲਾਫ ਲੋਕਾਂ ਨੇ ਦਿੱਤਾ ਫ਼ਤਵਾ:ਪੰਜਾਬ ਅੰਦਰ 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ।ਇਨ੍ਹਾਂ ਚੋਣਾਂ ਵਿੱਚ ਕਈ ਥਾਵਾਂ 'ਤੇ ਨਤੀਜੇ ਐਲਾਨੇ ਜਾ ਚੁੱਕੇ ਹਨ।

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਢੁੱਕਵੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਦਾ ਵੀ ਸਖ਼ਤ ਪਹਿਰਾ ਹੈ।ਇਨ੍ਹਾਂ ਚੋਣਾਂ 'ਚ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਤੇ ਉਨ੍ਹਾਂ ਦੇ ਸਮੱਰਥਕਾਂ 'ਚ ਵੀ ਜਿੱਤ ਦੇ ਐਲਾਨ ਸਬੰਧੀ ਕਾਫੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।

ਇਸ ਦੌਰਾਨ ਮਜੀਠਾ ਹਲਕੇ ਵਿੱਚ ਬਲਾਕ ਸੰਮਤੀ ਦੀਆਂ 32 ਸੀਟਾਂ 'ਚੋਂ 28 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਹੈ।ਇਨ੍ਹਾਂ ਹੀ ਨਹੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਯਾਨੀ ਸਾਰੀਆਂ ਸੀਟਾਂ 'ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਬਾਜੀ ਮਾਰੀ ਹੈ।ਇਸ ਤੋਂ ਸਾਫ਼ ਹੈ ਕਿ ਮਜੀਠਾ ਹਲਕੇ ਵਿੱਚ ਲੋਕਾਂ ਨੇ ਡੰਡਾਤੰਤਰ ਦੇ ਖਿਲਾਫ ਫ਼ਤਵਾ ਦਿੱਤਾ ਹੈ।

-PTCNews

Related Post