ਕਾਰਗਿਲ 'ਚ ਸ਼ਹੀਦ ਹੋਏ ਜਵਾਨ ਕੁਲਦੀਪ ਸਿੰਘ ਨੂੰ ਅੱਜ ਪਿੰਡ ਕਲੇਰ 'ਚ ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ

By  Jashan A March 3rd 2019 10:25 AM

ਕਾਰਗਿਲ 'ਚ ਸ਼ਹੀਦ ਹੋਏ ਜਵਾਨ ਕੁਲਦੀਪ ਸਿੰਘ ਨੂੰ ਅੱਜ ਪਿੰਡ ਕਲੇਰ 'ਚ ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ,ਅੰਮ੍ਰਿਤਸਰ: ਕਾਰਗਿਲ 'ਚ ਪੰਜਾਬ ਦੇ ਇੱਕ ਹੋਰ ਨੌਜਵਾਨ ਦੇ ਸ਼ਹੀਦ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਲਕਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਕਲੇਰ ਬਾਲਾ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਕਾਰਗਿਲ ਵਿਚ ਬਰਫ ਦੇ ਤੋਦੇ ਹੇਠ ਆਉਣ ਕਾਰਨ ਮੌਤ ਹੋ ਗਈ।ਸ਼ਹੀਦ ਜਵਾਨ ਦੀ ਪਹਿਚਾਣ ਕੁਲਦੀਪ ਸਿੰਘ ਵਜੋਂ ਹੋਈ ਹੈ।

ਇਹ ਨੌਜਵਾਨ 5 ਸਿੱਖ ਰੈਜੀਮੈਂਟ 'ਚ ਨਾਇਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਕੁਲਦੀਪ ਸਿੰਘ ਕਾਰਗਿਲ ਤੋਂ ਉਪਰ ਪੈਂਦੀ ਇਕ ਪੋਸਟ ਬਟਾਲਿਕ ਵਿਖੇ ਤਾਇਨਾਤ ਸੀ, ਜਿਥੇ ਅਮੂਮਨ ਤਾਪਮਾਨ -30 ਤੋਂ -40 ਡਿਗਰੀ ਰਹਿੰਦਾ ਹੈ।

ਸ਼ਹੀਦ ਕੁਲਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਛੋਟੇ ਬੇਟੇ ਤੋਂ ਇਲਾਵਾ ਆਪਣੇ ਮਾਤਾ-ਪਿਤਾ ਤੇ ਭਰਾ ਨੂੰ ਛੱਡ ਗਿਆ ਹੈ।

ਸ਼ਹੀਦ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਕਲੇਰ ਬਾਲਾ ਵਿਖੇ ਪਹੁੰਚੇਗੀ, ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

-PTC News

Related Post