ਹੁਣ ਕੁਝ ਜ਼ਰੂਰੀ ਰੂਟਾਂ ‘ਤੇ ਚੱਲਣਗੀਆਂ ਬੱਸਾਂ, ਜਾਣੋ ਕਿਹੜੇ ਨੇ ਉਹ ਰੂਟ

By  Jashan A March 20th 2020 07:15 PM

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸਾਵਧਾਨੀ ਵਰਤਦਿਆਂ ਸੂਬੇ ਅੰਦਰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਅੱਜ ਰਾਤ 12 ਵਜੇ ਤੋਂ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਹੁਣ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਵਿਭਾਗ ਨੇ ਸੂਬੇ ਅੰਦਰ ਕੁਝ ਜ਼ਰੁਰੀ ਰੂਟਾਂ ‘ਤੇ PRTC, ਪਨਬਸ ਤੇ ਰੋਡਵੇਜ਼ ਦੀਆਂ ਬੱਸਾਂ ਚਲਾਉਣ ਦਾ ਐਲਾਨ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਬੱਸਾਂ ਵਿੱਚ ਕੁੱਲ੍ਹ ਸੀਟਾਂ 'ਤੇ 50 ਫੀਸਦ ਸਵਾਰੀਆਂ ਬਿਠਾਉਣ ਦੀ ਸ਼ਰਤ ਲਾਈ ਗਈ ਹੈ। ਪੱਤਰ ਅਨੁਸਾਰ AC ਬੱਸਾਂ ਚੱਲਣ ‘ਤੇ ਪਾਬੰਦੀ ਜਾਰੀ ਰਹੇਗੀ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿਸਿਰਫ 50 ਰੂਟਾਂ ‘ਤੇ ਬੱਸਾਂ ਚੱਲਣਗੀਆਂ। ਉਹ ਰੂਟ ਕਿਹੜੇ ਹਨ ਤੁਸੀਂ ਹੇਠਾਂ ਨੱਥੀ ਕੀਤੀ ਗਈ ਕਾਪੀ 'ਤੇ ਦੇਖ ਸਕਦੇ ਹੋ।

ਹੋਰ ਪੜ੍ਹੋ: ਕਾਂਗਰਸੀ ਵਿਧਾਇਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਸਿਆਸਤ ਲਈ ਵਰਤੀਆਂ ਫੌਜੀ ਜਵਾਨਾਂ ਦੀਆਂ ਤਸਵੀਰਾਂ

ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 5ਵੀਂ, ਦਸਵੀਂ ਅਤੇ ਬਾਰਵੀ ਜਮਾਤ ਦੀਆਂ ਪ੍ਰੀਖਿਆਵਾਂ ਦੀ ਨਵੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਸ ਦੌਰਾਨ ਪੰਜਵੀਂ ਸ਼੍ਰੇਣੀ ਦੇ ਰਹਿੰਦੇ ਪੇਪਰ 1 ਅਪ੍ਰੈਲ ਤੋਂ ਲੈ ਕੇ 3 ਅਪ੍ਰੈਲ ਤੱਕ ਹੋਣਗੇ। ਇਸੇ ਤਰ੍ਹਾਂ ਦਸਵੀਂ ਜਮਾਤ ਦੀ ਪ੍ਰੀਖਿਆ 3 ਅਪ੍ਰੈਲ ਤੋਂ ਸ਼ੁਰੂ ਹੋ ਕੇ 23 ਅਪ੍ਰੈਲ ਤੱਕ ਹੋਵੇਗੀ। ਇਸ ਤੋਂ ਇਲਾਵਾ ਬਾਰਵੀਂ ਜਮਾਤ ਦੀ ਪ੍ਰੀਖਿਆ 3 ਅਪ੍ਰੈਲ ਤੋਂ 18 ਅਪ੍ਰੈਲ ਤੱਕ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਹੁਣ ਤੱਕ 3 ਮਾਮਲੇ ਪਾਜ਼ਿਟਿਵ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਅੱਜ ਸਵੇਰੇ ਮੋਹਾਲੀ ਦੇ ਫੇਜ਼-3 ਵਿੱਚ ਰਹਿਣ ਵਾਲੀ 69 ਸਾਲਾ ਔਰਤ ‘ਚ ਵਾਇਰਸ ਦੀ ਪੁਸ਼ਟੀ ਹੋਈ ਹੈ। ਉਹ ਬੀਤੇ ਦਿਨੀਂ ਯੂਕੇ ਤੋਂ ਪਰਤੀ ਸੀ।

-PTC News

Related Post