ਅੰਮ੍ਰਿਤਸਰ: ਹਸਪਤਾਲ 'ਚ ਹਾਂਲੈਡ ਦੀ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵਾਲਾ ਗ੍ਰਿਫਤਾਰ, ਨਾਈਟ ਸ਼ਿਫਟ 'ਚ ਕਰਦਾ ਸੀ ਕੰਮ 

By  Joshi July 31st 2018 08:31 AM

ਅੰਮ੍ਰਿਤਸਰ: ਹਸਪਤਾਲ 'ਚ ਹਾਂਲੈਡ ਦੀ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵਾਲਾ ਗ੍ਰਿਫਤਾਰ, ਨਾਈਟ ਸ਼ਿਫਟ 'ਚ ਕਰਦਾ ਸੀ ਕੰਮ

ਪੁਲਸ ਨੇ ਐਤਵਾਰ ਨੂੰ 20 ਸਾਲਾ ਹਾਂਲੈਡ ਵਾਸੀ, ਜੋ ਹਸਪਤਾਲ ਵਿਚ ਜ਼ੇਰ-ਏ-ਇਲਾਜ ਸੀ, ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਇਕ ਨਰਸ (ਪੁਰਸ਼) ਨੂੰ ਗ੍ਰਿਫਤਾਰ ਕਰ ਲਿਆ ਹੈ।

ਦੋਸ਼ੀ ਦੀ ਪਹਿਚਾਣ ਆਸ਼ੀਸ਼ ਰਾਏ ਵਜੋਂ ਹੋਈ ਹੈ, ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਾਈਟ ਸ਼ਿਫਟ ਸਹਾਇਕ ਵਜੋਂ ਕੰਮ ਕਰਦਾ ਸੀ।

ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ (ਏ.ਡੀ.ਸੀ.ਪੀ.) ਲਖਬੀਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ, ਪੀੜਤਾ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਦੌਰੇ 'ਤੇ ਆਈ ਸੀ। ਉਹ ਸ਼ਨੀਵਾਰ ਨੂੰ ਸ਼ਹਿਰ ਆਏ ਸਨ ਅਤੇ ਇਥੇ ਇਕ ਹੋਟਲ ਵਿਚ ਠਹਿਰੇ ਸਨ। ਰਾਤ ਨੂੰ ਲੜਕੀ ਨੇ ਕੁਝ ਬੀਮਾਰੀ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।"

"ਸਵੇਰ ਨੂੰ ਉਸਨੇ ਆਪਣੀ ਮਾਂ ਨੂੰ ਕਮਰੇ ਵਿਚ ਬੁਲਾ ਕੇ ਦੱਸਿਆ ਕਿ ਉਸ ਨਾਲ ਨਰਸ (ਪੁਰਸ਼) ਨੇ ਬਲਾਤਕਾਰ ਅਤੇ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਪਿਤਾ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਅਤੇ ਪੁਲਿਸ ਨੇ ਇਸ ਸੰਬੰਧੀ ਐਕਸ਼ਨ ਲੈਂਦਿਆਂ ਨਰਸ ਨੂੰ ਗ੍ਰਿਫਤਾਰ ਕਰ ਲਿਆ ਹੈ। ਏਡੀਸੀਪੀ-2 ਨੇ ਕਿਹਾ।

"ਪੀੜਤਾ ਦੇ ਬਿਆਨ 'ਤੇ, ਨਰਸ ਦੇ ਖਿਲਾਫ ਸਿਵਲ ਲਾਈਨਜ਼ ਪੁਲਿਸ ਸਟੇਸ਼ਨ 'ਚ ਭਾਰਤੀ ਦੰਡ ਵਿਧਾਨ ਦੀ ਧਾਰਾ 376 (ਬਲਾਤਕਾਰ ਦੀ ਕੋਸ਼ਿਸ਼), 354 ਅਤੇ 511 (ਅਪਰਾਧ ਕਰਨ ਦੇ ਯਤਨ) ਤਹਿਤ ਕੇਸ ਦਰਜ ਕੀਤਾ ਗਿਆ ਹੈ।"

—PTC News

Related Post