ਮਲੇਰਕੋਟਲਾ: ਟੋਭੇ 'ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੌਤ, ਸਦਮੇ 'ਚ ਪਰਿਵਾਰ

By  Jashan A June 16th 2019 03:53 PM -- Updated: June 16th 2019 03:54 PM

ਮਲੇਰਕੋਟਲਾ: ਟੋਭੇ 'ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੌਤ, ਸਦਮੇ 'ਚ ਪਰਿਵਾਰ,ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਦੁੱਲਵਾਂ ਵਿਖੇ ਟੋਭੇ 'ਚ ਨਹਾਉਣ ਗਏ 18 ਸਾਲ ਦੇ ਨੌਜਵਾਨ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਭਾਵੇਂਕਿ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਟੋਭੇ ਵਿੱਚੋਂ ਕੱਢ ਕੇ ਬਚਾਉਣ ਦੇ ਯਤਨ ਕੀਤੇ ਗਏ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਪਰ ਐਂਬੂਲੈਂਸ ਦੀ ਦੇਰੀ ਕਾਰਨ ਬੱਚੇ ਨੂੰ ਪੁਲਿਸ ਗੱਡੀ ਦੇ ਵਿੱਚ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਤਨਾਮ ਸਿੰਘ ਸਵੇਰੇ ਨੌਂ ਵਜੇ ਪਿੰਡ ਦੇ ਲਾਗੇ ਬਣੇ ਟੋਭੇ ਵਿੱਚ ਨਹਾਉਣ ਗਿਆ। ਜਿੱਥੇ ਟੋਭੇ ਦੀ ਗਹਿਰਾਈ ਜ਼ਿਆਦਾ ਹੋਣ ਕਰਕੇ ਉਹ ਬੱਚਾ ਉਸ ਸੂਬੇ ਵਿੱਚ ਡੁੱਬ ਗਿਆ।

ਹੋਰ ਪੜ੍ਹੋ:ਹੁਸ਼ਿਆਰਪੁਰ: ਬੇਕਰੀ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ੍ਹ ਕੇ ਸੁਆਹ

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਭਾਵੇਂ ਕਿ ਪਿੰਡ ਵਾਸੀਆਂ ਨੇ ਟੋਭੇ ਵਿੱਚੋਂ ਬੱਚੇ ਨੂੰ ਕੱਢ ਦਿੱਤਾ ਗਿਆ। ਪਰ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ। ਜੇਕਰ ਐਂਬੂਲੈਂਸ ਮੌਕੇ 'ਤੇ ਪਹੁੰਚ ਜਾਂਦੀ ਤਾਂ ਸਤਨਾਮ ਸਿੰਘ ਬਚ ਸਕਦਾ ਸੀ ਕਿਉਂਕਿ ਪੁਲਿਸ ਦੀ ਗੱਡੀ ਦੇ ਵਿੱਚ ਇਸ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ।

ਮ੍ਰਿਤਕ ਸਤਨਾਮ ਸਿੰਘ ਦੇ ਵੱਡੇ ਭਰਾ ਨੇ ਦੱਸਿਆ ਕਿ ਸਤਨਾਮ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਅੱਜ ਨਹਾਉਣ ਦੇ ਲਈ ਪਿੰਡ ਦੇ ਹੀ ਟੋਭੇ ਵਿੱਚ ਗਿਆ ਜਿੱਥੇ ਟੋਭੇ ਦੀ ਡੂੰਘਾਈ ਜ਼ਿਆਦਾ ਹੋਣ ਕਰਕੇ ਉਹ ਟੋਭੇ ਵਿੱਚ ਡੁੱਬ ਗਿਆ ਅਤੇ ਜਿਸ ਨੂੰ ਕੱਢ ਕੇ ਸਰਕਾਰੀ ਹਸਪਤਾਲ ਮਲੇਰਕੋਟਲਾ ਲਿਆਂਦਾ ਗਿਆ ਅਤੇ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

-PTC News

Related Post