ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅਦਾਲਤ ਵੱਲੋਂ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ

By  Jashan A January 29th 2019 01:21 PM -- Updated: January 29th 2019 04:34 PM

ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅਦਾਲਤ ਵੱਲੋਂ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ,ਮਲੇਰਕੋਟਲਾ: ਜੱਸੀ ਸਿੱਧੂ ਆਨਰ ਕਿਲਿੰਗ ਮਾਮਲੇ ‘ਚ ਅੱਜ ਦੋਸ਼ੀਆਂ ਨੂੰ ਦੁਬਾਰਾ ਅੱਜ ਮਲੇਰਕੋਟਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਸ ਦੌਰਾਨ ਅਦਾਲਤ ਵੱਲੋਂ ਫ਼ੈਸਲਾ ਸਣਾਉਂਦੇ ਹੋਏ ਦੋਨਾਂ ਦੋਸ਼ੀਆਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਦੋ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਮਲੇਰਕੋਟਲਾ ਅਦਾਲਤ ਨੇ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ।

jassi ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅਦਾਲਤ ਵੱਲੋਂ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ

ਦੱਸ ਦੇਈਏ ਕਿ ਜੱਸੀ ਸਿੱਧੂ ਆਨਰ ਕਿਲਿੰਗ ਮਾਮਲੇ ‘ਚ ਉਸਦੀ ਮੁਲਜ਼ਮ ਮਾਂ ਮਲਕੀਤ ਸਿੱਧੂ ਤੇ ਮਾਮਾ ਸੁਰਜੀਤ ਬਦੇਸ਼ਾ ਨੂੰ ਪਿਛਲੇ ਦਿਨੀਂ ਅਦਾਲਤ ਵੱਲੋਂ 4 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ।

jassi ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅਦਾਲਤ ਵੱਲੋਂ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਜੰਮਪਲ ਜਸਵਿੰਦਰ ਕੌਰ (ਜੱਸੀ) ਸਿੱਧੂ (25) ਵਲੋਂ ਪੰਜਾਬ ‘ਚ ਆ ਕੇ ਆਟੋ ਚਾਲਕ ਸੁਖਵਿੰਦਰ ਸਿੰਘ (ਮਿੱਠੂ) ਸਿੱਧੂ ਨਾਮਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਕਾਰਨ ਉਸ ਦੀ ਮਾਂ ਤੇ ਮਾਮਾ ਵੱਲੋਂ ਸੁਪਾਰੀ ਦੇ ਕੇ (8 ਜੂਨ 2000 ਨੂੰ ) ਉਸ ਦਾ ਕਤਲ ਕਰਵਾ ਦਿੱਤਾ ਸੀ।

-PTC News

Related Post