ਮਲੇਰਕੋਟਲਾ: ਮੋਟੀਵੇਟਰ ਯੂਨੀਅਨ ਦਾ ਸੰਘਰਸ਼ 7ਵੇਂ ਦਿਨ 'ਚ ਦਾਖਲ, ਕੱਚੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹ ਸਰਕਾਰ ਖਿਲਾਫ ਕਰ ਰਹੇ ਨੇ ਮੁਜ਼ਾਹਰਾ, ਦੇਖੋ ਤਸਵੀਰਾਂ

By  Jashan A March 12th 2019 08:29 AM

ਮਲੇਰਕੋਟਲਾ: ਮੋਟੀਵੇਟਰ ਯੂਨੀਅਨ ਦਾ ਸੰਘਰਸ਼ 7ਵੇਂ ਦਿਨ 'ਚ ਦਾਖਲ, ਕੱਚੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹ ਸਰਕਾਰ ਖਿਲਾਫ ਕਰ ਰਹੇ ਨੇ ਮੁਜ਼ਾਹਰਾ, ਦੇਖੋ ਤਸਵੀਰਾਂ,ਮਲੇਰਕੋਟਲਾ: ਮੋਟੀਵੇਟਰ ਯੂਨੀਅਨ ਪੰਜਾਬ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਪਿਛਲੇ 6 ਦਿਨਾਂ ਤੋਂ ਪਿੰਡ ਰਟੋਲਾਂ ਦੀ ਪਾਣੀ ਵਾਲੀ ਟੈਂਕੀ ਤੇ ਚੜ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੌਰਾਨ ਅੱਜ ਉਹਨਾਂ ਦਾ ਸੰਘਰਸ਼ ਸੱਤਵੇਂ ਦਿਨ 'ਚ ਦਾਖਲ ਹੋ ਗਿਆ ਹੈ।

ਅੱਜ ਵੀ ਪ੍ਰਦਰਸ਼ਨਕਾਰੀ ਜਿਥੇ ਪਾਣੀ ਵਾਲੀ ਟੈਂਕੀ 'ਤੇ ਚੜ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਉਥੇ ਹੀ ਉਨਾਂ ਦੇ ਸਾਥੀਆਂ ਵੱਲੋਂ ਹੇਠਾ ਬੈਠ ਕੇ ਪੰਜਾਬ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ। ਇਹਨਾਂ ਹੀ ਨਹੀਂ ਬਲਕਿ ਹੁਣ ਜਦੋਂ ਇਹ ਮੁਲਾਜ਼ਮ ਆਪਣੀ ਰੋਟੀ ਬਣਾਉਣ ਸਮੇਂ ਵੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।

ਪੀਟੀਸੀ ਨਿਊਜ਼ ਦੀ ਟੀਮ ਨੇ ਜਦੋਂ ਇਹਨਾਂ ਮੁਲਾਜਮਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਤੋਂ ਲਗਾਤਾਰ ਕੰਮ ਕਰਵਾਇਆ ਗਿਆ ਪਰ ਉਸ ਦੀ ਅਦਾਇਗੀ ਕਦੇ ਨਹੀ ਦਿੱਤੀ। ਉਸ ਦੇ ਬਾਵਜੂਦ ਉਹ ਕੰਮ ਕਰਦੇ ਗਏ ਬਿਨਾਂ ਮਿਹਨਤਾਨਾ ਤੋਂ ਅਤੇ ਹੁਣ ਸਰਕਾਰ ਤੋਂ ਅੱਕ ਕੇ ਇਸ ਸੰਘਰਸ਼ ਦੇ ਰਾਹ ਚੱਲੇ ਆ।

ਨਾਲ ਹੀ ਉਹਨਾਂ ਕਿਹਾ ਕਿ ਜੇਕਰ ਸਰਕਾਰ ਟੱਸ ਤੇ ਮੱਸ ਨਾ ਹੋਈ ਤਾਂ ਉਹ ਘਰ-ਘਰ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਖਿਲਾਫ ਲਾਮਬੰਦ ਕਰਨਗੇ ਤੇ ਸਰਕਾਰ ਦੀਆ ਮਾੜੀਆਂ ਨੀਤੀਆ ਬਾਰੇ ਜਾਣੂ ਕਰਵਾਉਣਗੇ।

-PTC News

Related Post