Hantavirus: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਹੰਤਾ ਵਾਇਰਸ ਨੇ ਚੀਨ 'ਚ ਦਿੱਤੀ ਦਸਤਕ, ਇੱਕ ਵਿਅਕਤੀ ਦੀ ਮੌਤ

By  Shanker Badra March 24th 2020 06:04 PM

Hantavirus: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਹੰਤਾ ਵਾਇਰਸ ਨੇ ਚੀਨ 'ਚ ਦਿੱਤੀ ਦਸਤਕ, ਇੱਕ ਵਿਅਕਤੀ ਦੀ ਮੌਤ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਹਿਰ ਨੇ ਜਿੱਥੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਜਿਸ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਓਥੇ ਹੀ ਹੁਣ ਚੀਨ ਵਿਚ ਇਕ ਨਵੇਂ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੀਨ ਦੀਆਂ ਸਰਕਾਰੀ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ ਯੂਨਾਨ ਸੂਬੇ ਵਿਚ ਨਵਾਂ ਵਾਇਰਸ ਫੈਲ ਰਿਹਾ ਹੈ,ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ਇਸ ਨਵੇਂ ਵਾਇਰਸ ਦਾ ਨਾਮ 'ਹੰਤਾ ਵਾਇਰਸ' ਦੱਸਿਆ ਜਾ ਰਿਹਾ ਹੈ ਜਿਸ ਦੀ ਯੂ.ਐੱਸ. ਸੈਂਟਰ ਫ਼ਾਰ ਡੀਸੀਜ਼ ਐਂਡ ਕੰਟਰੋਲ ਵੱਲੋਂ ਇਕ ਤਸਵੀਰ ਵੀ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਕ ਵਿਅਕਤੀ ਚਾਰਟਰਡ ਬੱਸ ਵਿਚ ਕੰਮ ਲਈ ਸ਼ੈਂਡਾਂਗ ਪ੍ਰਾਂਤ ਵਾਪਸ ਜਾ ਰਿਹਾ ਸੀ।

-PTCNews

Related Post