ਗਰਮੀ ਤੋਂ ਬਚਣ ਲਈ ਵਿਅਕਤੀ ਨੇ ਲਗਾਇਆ ਅਨੋਖਾ ਜੁਗਾੜ, ਵੀਡੀਓ ਵਾਇਰਲ

By  Riya Bawa May 12th 2022 01:30 PM -- Updated: May 12th 2022 01:32 PM

Viral News:  ਦੇਸ਼ ਵਿਚ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਹੀ ਵਾਇਰਲ ਵੀਡੀਓਜ਼ ਤੇਜੀ ਨਾਲ ਫੈਲ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਨੇ ਲੋਕਾਂ ਨੂੰ ਜੋੜ ਕੇ ਰੱਖਿਆ ਹੈ ਅਤੇ ਮਨੋਰੰਜਨ ਦਾ ਸਾਧਨ ਵੀ ਬਣ ਰਹੀਆਂ ਹਨ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸਾਹਮਣੇ (viral video) ਆਈਆਂ ਹਨ, ਜਿਨ੍ਹਾਂ 'ਚ ਲੋਕਾਂ ਵੱਲੋਂ ਬਣਾਏ ਗਏ ਕਈ ਦੇਸੀ ਜੁਗਾੜ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਇਕ ਅਜਿਹੀ ਹੀ ਵਾਇਰਲ ਖ਼ਬਰ ਬਾਰੇ ਜਾਣੂੰ ਕਰਵਾਉਂਣਦੇ ਹਾਂ ਜਿਸ ਵਿਚ ਵਿਅਕਤੀ ਜੁਗਾੜ ਦੀ ਮਦਦ ਨਾਲ ਆਪਣਾ ਕੰਮ ਆਸਾਨ ਬਣਾਉਂਦਾ ਨਜ਼ਰ ਆ ਰਿਹਾ ਹੈ।

 ਗਰਮੀ ਤੋਂ ਬਚਣ ਲਈ ਵਿਅਕਤੀ ਨੇ ਲਗਾਇਆ ਅਨੋਖਾ ਜੁਗਾੜ, ਵੀਡੀਓ ਵਾਇਰਲ

ਇਸ ਵੀਡੀਓ ਵਿੱਚ ਤੁਸੀਂ ਦੇਖ ਸਕੋਗੇ ਕਿ ਕਿਵੇਂ ਦੋ ਪਹੀਆ ਵਾਹਨ ਸਵਾਰ ਗਰਮੀ ਤੋਂ ਬਚਣ ਲਈ ਜੁਗਾੜ ਕਰਦਾ ਹੈ। ਗਰਮੀ ਆਪਣੇ ਸਿਖਰ 'ਤੇ ਹੈ। ਗਰਮੀਆਂ ਵਿੱਚ ਜੇਕਰ ਘਰੋਂ ਬਾਹਰ ਜਾਣਾ ਪਵੇ ਤਾਂ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਹੈ। ਗਰਮੀ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਅਪਣਾਉਂਦੇ ਹਨ। ਇਸ ਦੇ ਨਾਲ ਹੀ ਦੋਪਹੀਆ ਵਾਹਨ ਸਵਾਰਾਂ ਲਈ ਗਰਮੀ ਦੇ ਉਪਾਅ ਕਰਨਾ ਔਖਾ ਹੋ ਗਿਆ ਹੈ।

 ਗਰਮੀ ਤੋਂ ਬਚਣ ਲਈ ਵਿਅਕਤੀ ਨੇ ਲਗਾਇਆ ਅਨੋਖਾ ਜੁਗਾੜ, ਵੀਡੀਓ ਵਾਇਰਲ

ਇਹ ਵੀ ਪੜ੍ਹੋ:ਸ਼ਰਾਬ ਨੂੰ ਲੈ ਕੇ ਵੱਡੀ ਖਬਰ,  ਹੋ ਸਕਦੀ ਹੈ ਸ਼ਰਾਬ ਦੀ ਹੋਮ ਡਿਲੀਵਰੀ, ਆਬਕਾਰੀ ਨੀਤੀ 'ਚ ਹੋਣਗੇ ਵੱਡੇ ਬਦਲਾਅ...

ਦੋਪਹੀਆ ਵਾਹਨਾਂ 'ਤੇ ਸਫਰ ਕਰਨ 'ਤੇ ਲੋਕਾਂ ਨੂੰ ਕਾਫੀ ਗਰਮੀ ਮਹਿਸੂਸ ਹੁੰਦੀ ਹੈ ਪਰ ਇਕ ਵਿਅਕਤੀ ਨੇ ਇਸ ਦਾ ਹੱਲ ਵੀ ਲੱਭ ਲਿਆ ਹੈ। ਗਰਮੀ ਅਤੇ ਧੁੱਪ ਤੋਂ ਬਚਣ ਲਈ ਵਿਅਕਤੀ ਨੇ ਤਰ੍ਹਾਂ-ਤਰ੍ਹਾਂ ਦੇ ਜੁਗਾੜ ਤੋਂ ਬਾਅਦ ਇਕ ਨਵਾਂ ਜੁਗਾੜ ਅਪਣਾਇਆ ਹੈ। ਗਰਮੀ ਤੋਂ ਬਚਣ ਲਈ ਦੋਪਹੀਆ ਵਾਹਨ ਸਵਾਰਾਂ ਨੇ ਬਾਈਕ 'ਤੇ ਹੀ ਟੈਂਟ ਵਰਗਾ ਛੋਟਾ ਜਿਹਾ ਜੁਗਾੜ ਬਣਾ ਲਿਆ ਹੈ।

 ਗਰਮੀ ਤੋਂ ਬਚਣ ਲਈ ਵਿਅਕਤੀ ਨੇ ਲਗਾਇਆ ਅਨੋਖਾ ਜੁਗਾੜ, ਵੀਡੀਓ ਵਾਇਰਲ

ਇਸ ਕਾਰਨ ਵਿਅਕਤੀ ਆਪਣੇ ਆਪ ਨੂੰ ਸੂਰਜ ਤੋਂ ਬਚਾਉਣ ਵਿੱਚ ਵੀ ਕਾਮਯਾਬ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਕਮੈਂਟ ਬਾਕਸ 'ਚ ਲੋਕ ਇਸ ਵੀਡੀਓ 'ਤੇ ਕਮੈਂਟ ਵੀ ਕਰ ਰਹੇ ਹਨ।

-PTC News

Related Post