ਖੇਤੀਬਾੜੀ ਕਾਨੂੰਨ 'ਤੇ ਬੋਲੇ ਮੋਦੀ,ਮੰਡੀ ਤੇ MSP ਬਹਾਨਾ ਹੈ, ਅਸਲ 'ਚ ਦਲਾਲਾਂ ਤੇ ਵਿਰੋਧੀਆਂ ਨੂੰ ਬਚਾਉਣਾ ਹੈ'

By  Jagroop Kaur October 23rd 2020 02:43 PM

ਇੱਕ ਪਾਸੇ ਪੰਜਾਬ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸਿਖਰਾਂ 'ਤੇ ਹੈ,ਅਤੇ ਦੇਸ਼ ਦਾ ਹਰ ਕਿਸਾਨ ਅਤੇ ਆਮ ਦੁਕਾਨਦਾਰ ਸੜਕਾਂ 'ਤੇ ਹੈ। ਉਥੇ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਨੇੜੇ ਆਉਂਦੇ ਹੀ ਵੱਖ-ਵੱਖ ਪਾਰਟੀਆਂ ਦੀਆਂ ਰੈਲੀਆਂ 'ਚ ਹਿੱਸਾ ਲੈ ਰਹੇ ਹਨ। "ਮੰਡੀ ਅਤੇ ਐਮਐਸਪੀ ਬਹਾਨਾ ਸਨ, ਅਸਲ ਮਨੋਰਥ ਏਜੰਟਾਂ ਅਤੇ ਵਿਚੋਲਿਆਂ ਦਾ ਬਚਾਅ ਕਰਨਾ ਸੀ।" ਇਹ ਬਿਆਨ ਬਿਹਾਰ ਚੋਣਾਂ 2020 ਤੋਂ ਪਹਿਲਾਂ ਸਾਸਾਰਾਮ ਰੈਲੀ ਦੌਰਾਨ ਆਇਆ ਸੀ। ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਵੀ ਕਿਸਾਨ ਕਾਨੂੰਨ 2020 ਦੇ ਵਿਰੋਧ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਪੋਲ ਖੋਲ੍ਹ ਦਿੱਤੀ ਸੀ।Narendra Modi Sasaram rally: Farmers protest is at peak & Modi said

ਇਸ ਦੌਰਾਨ ਪੀ.ਐੱਮ.ਮੋਦੀ ਨੇ ਆਪਣੀ ਰੈਲੀ 'ਚ ਕਿਹਾ ਕਿ ਜੋ ਲੋਕ ਸਰਕਾਰੀ ਨੌਕਰੀ 'ਚ ਰਿਸ਼ਵਤ ਖਾਂਦੇ ਸਨ, ਉਹ ਫਿਰ ਬਿਹਾਰ ਨੂੰ ਲਾਲਚੀ ਨਜ਼ਰਾਂ ਨਾਲ ਦੇਖ ਰਹੇ ਹਨ। ਬਿਹਾਰ ਦੇ ਨੌਜਵਾਨਾਂ ਨੂੰ ਯਾਦ ਰੱਖਣਾ ਹੈ ਕਿ ਸੂਬੇ ਨੂੰ ਮੁਸ਼ਕਲਾਂ 'ਚ ਪਾਉਣ ਵਾਲੇ ਕੌਣ ਸਨ। ਪੀ.ਐੱਮ. ਬੋਲੇ ਕਿ ਪਹਿਲਾਂ ਇੱਥੇ ਰਾਸ਼ਨ ਲੁੱਟ ਲਿਆ ਜਾਂਦਾ ਸੀ ਪਰ ਹੁਣ ਸਾਡੀ ਸਰਕਾਰ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ।Bihar Election 2020 Live Updates: PM Modi, Rahul Gandhi Rally Today in Bihar Latest News, Bihar Vidhan Sabha Elections News

ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਅੱਗੇ ਵਧ ਰਿਹਾ ਹੈ ਪਰ ਇਹ ਲੋਕ ਵਿਕਾਸ 'ਚ ਰੋੜਾ ਬਣ ਰਹੇ ਹਨ। ਜਦੋਂ ਦੇਸ਼ ਨੇ ਕਿਸਾਨਾਂ ਦੇ ਹੱਕ 'ਚ ਫੈਸਲਾ ਲਿਆ ਤਾਂ ਇਹ ਲੋਕ ਵਿਚੌਲਿਆਂ ਨੂੰ ਬਚਾਉਣ 'ਚ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲਈ ਦੇਸ਼ਹਿੱਤ ਨਹੀਂ, ਦਲਾਲਾਂ ਦਾ ਹਿੱਤ ਵੱਧ ਮਹੱਤਵਪੂਰਨ ਹੈ।

https://www.facebook.com/ptcnewsonline/videos/773649219847178/

ਰੈਲੀ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਜੇਕਰ ਬਿਹਾਰ 'ਚ ਤੇਜ਼ੀ ਨਾਲ ਕੰਮ ਨਾ ਹੋਇਆ ਹੁੰਦਾ ਤਾਂ ਕਾਫ਼ੀ ਲੋਕਾਂ ਦੀ ਜਾਨ ਚੱਲੀ ਜਾਂਦੀ। ਅਮੀਰ ਤੋਂ ਅਮੀਰ ਦੇਸ਼ ਇਸ ਤੋਂ ਨਹੀਂ ਬਚ ਸਕਿਆ ਹੈ। ਬਿਹਾਰ ਦੇ ਲੋਕ ਕਦੇ ਪਰੇਸ਼ਾਨ ਨਹੀਂ ਹੁੰਦੇ ਹਨ, ਫਿਰ ਇਕ ਵਾਰ ਐੱਨ.ਡੀ.ਏ. ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਭਰਮ ਫੈਲਾਉਣ 'ਚ ਲੱਗ ਜਾਂਦੇ ਹਨ ਅਤੇ ਅਚਾਨਕ ਨਵੀਂ ਸ਼ਕਤੀ ਨੂੰ ਵਧਾਉਂਦੇ ਹਨ ਪਰ ਇਸ ਦਾ ਕੋਈ ਅਸਰ ਨਹੀਂ ਪੈਂਦਾ। ਬਿਹਾਰ ਦਾ ਵੋਟਰ ਭਰਮ ਫੈਲਾਉਣ ਵਾਲਿਆਂ ਨੂੰ ਖ਼ੁਦ ਹੀ ਅਸਫ਼ਲ ਕਰ ਰਿਹਾ ਹੈ।

Related Post