ਜੇਕਰ ਤੁਹਾਡੇ ਨਾਲ ਵੀ ਹੋਇਆ ਹੈ ਸੋਸ਼ਣ ਤਾਂ ਜ਼ਰੂਰ ਪੜ੍ਹੋ ਇਹ ਖਬਰ!

By  Joshi November 9th 2017 07:46 PM -- Updated: November 9th 2017 07:49 PM

Maneka Gandhi Launches She box Portal For Sexual Harassment Complaints: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਮੰਗਲਵਾਰ ਨੂੰ ਗ਼ੈਰ-ਸਰਕਾਰੀ ਅਤੇ ਸਰਕਾਰੀ ਸੰਗਠਨਾਂ ਵਿਚ ਯੌਨ ਉਤਪੀੜਨ ਨਾਲ ਸਬੰਧਤ ਸ਼ਿਕਾਇਤ ਦਰਜ ਕਰਨ ਲਈ ਇਕ ਆਨਲਾਈਨ ਪੋਰਟਲ ਲਾਂਚ ਕੀਤਾ ਹੈ।

Maneka Gandhi Launches She box Portal For Sexual Harassment Complaintsਵਿਆਪਕ ਆਨਲਾਈਨ ਸ਼ਿਕਾਇਤ ਪ੍ਰਣਾਲੀ- 'ਸ਼ੀ-ਬਾਕਸ' (ਯੌਨ ਉਤਪੀੜਨ ਇਲੈਕਟ੍ਰਾਨਿਕ ਬਾਕਸ) - ਦੀ ਮੇਜ਼ਬਾਨੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਵੈੱਬਸਾਈਟ 'ਤੇ ਕੀਤੀ ਜਾਵੇਗੀ।

ਇਸ ਪਹਿਲਕਦਮੀ ਬਾਰੇ ਬੋਲਦੇ ਹੋਏ, ਮੇਨਕਾ ਨੇ ਕਿਹਾ, "ਅਸੀਂ ਸ਼ੀ-ਬਾਕਸ ਖੋਲ੍ਹ ਰਹੇ ਹਾਂ, ਜੋ ਦੁਨੀਆਂ ਵਿਚ ਆਪਣੀ ਕਿਸਮ ਦਾ ਸਭ ਤੋਂ ਪਹਿਲਾ ਹੈ। ਅਸੀਂ ਭਾਰਤ ਵਿਚ ਕਿਤੇ ਵੀ ਕਿਸੇ ਵੀ ਅਜਿਹੀ ਔਰਤ ਦੀ ਸ਼ਿਕਾਇਤ ਦਾ ਜਵਾਬ ਦੇਵਾਂਗੇ ਜਿਸ ਨੂੰ ਕੰਮ ਵਾਲੀ ਥਾਂ 'ਤੇ ਜਿਨਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।"

Maneka Gandhi Launches She box Portal For Sexual Harassment Complaints"ਅਸੀਂ ਜਵਾਬ ਦੇਵਾਂਗੇ ਅਤੇ ਕਾਰਵਾਈ ਕੀਤੀ ਜਾਵੇਗੀ।"

Maneka Gandhi Launches She box Portal For Sexual Harassment Complaints: ਮੰਤਰਾਲੇ ਵਿਚ ਇਕ ਯੂਨਿਟ ਆਨਲਾਈਨ ਸ਼ਿਕਾਇਤ ਦੀ ਹਰੇਕ ਸ਼ਿਕਾਇਤ 'ਤੇ ਵਿਚਾਰ ਕਰੇਗਾ।

ਉਨ੍ਹਾਂ ਕਿਹਾ ਕਿ ਮੰਤਰਾਲੇ ਵਿਚ ਇਕ ਯੂਨਿਟ ਹੋਵੇਗਾ, ਜੋ ਸੋਸ਼ਣ ਨਾਲ ਨਜਿੱਠਣ ਲਈ ਸਮਰਪਿਤ ਹੈ। ਸਾਨੂੰ ਆਸ ਹੈ ਕਿ ਇਸ ਦੇ ਜ਼ਰੀਏ ਜ਼ਿਆਦਾਤਰ ਔਰਤਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਉਨ੍ਹਾਂ ਕੋਲ ਹੁਣ ਇਕ ਐਵਨਿਊ ਹੈ।

—PTC News

Related Post