ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਹੋਇਆ IED ਬਲਾਸਟ, 5 ਲੋਕ ਜ਼ਖਮੀ

By  Jashan A November 5th 2019 11:39 AM -- Updated: November 5th 2019 11:49 AM

ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਹੋਇਆ IED ਬਲਾਸਟ, 5 ਲੋਕ ਜ਼ਖਮੀ,ਨਵੀਂ ਦਿੱਲੀ: ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਉਸ ਸਮੇਂ ਭੱਜ ਦੌੜ ਮੱਚ ਗਈ, ਜਦੋਂ ਇਥੇ ਆਈ. ਈ. ਡੀ ਬਲਾਸਟ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 4 ਪੁਲਿਸ ਕਰਮਚਾਰੀਆਂ ਸਣੇ 1 ਆਮ ਨਾਗਰਿਕ ਗੰਭੀਰ ਜ਼ਖਮੀ ਹੋ ਗਿਆ ਹੈ। ਹਮਲੇ 'ਚ ਜ਼ਖਮੀ ਹੋਏ ਜਵਾਨਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹੋਰ ਪੜ੍ਹੋ: ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ https://twitter.com/ANI/status/1191579596124090368?s=20 ਪੁਲਿਸ ਨੇ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਨੇੜੇ ਦੇ ਲੋਕਾਂ ਨੂੰ ਹਾਦਸੇ ਵਾਲੇ ਸਥਾਨ ਤੋਂ ਹਟਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਹਮਲਵਰਾਂ ਦੀ ਖੋਜ 'ਚ ਵੀ ਤੇਜ਼ੀ ਕਰ ਦਿੱਤੀ ਹੈ। ਫਿਲਹਾਲ ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -PTC News  

Related Post