ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਗਵਰਨਿੰਗ ਕੌਂਸਲ ਦੇ ਖਿਲਾਫ ਪੁਲਿਸ ਨੂੰ ਕੀਤੀ ਸ਼ਿਕਾਇਤ

By  Joshi November 20th 2017 07:21 PM

ਨਾਮ ਬਦਲਣ ਦੇ ਮਾਮਲੇ 'ਤੇ ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਗਵਰਨਿੰਗ ਕੌਂਸਲ ਦੇ ਖਿਲਾਫ ਪੁਲਿਸ ਨੂੰ ਕੀਤੀ ਸ਼ਿਕਾਇਤ

ਗਵਰਨਿੰਗ ਬਾਡੀ ਨੇ ਗੰਭੀਰ ਕਾਨੂੰਨੀ ਅਪਰਾਧ ਕੀਤਾ : ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸਨੇ ਕਾਲਜ ਦਾ ਨਾਮ ਬਦਲਣ ਦਾ ਫੈਸਲਾ ਲਿਆ ਹੈ।

ਪੁਲਿਸ ਥਾਣਾ ਲੋਧੀ ਰੋਡ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਟਰੱਸਟ ਦੀ ਨਿਯਮਾਵਲੀ ਵਿਚ ਸਪਸ਼ਅ ਲਿਖਿਆ ਹੈ ਕਿ ਇਸ ਸੰਸਥਾ ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਸੰਭਾਲਣ ਤੋਂ ਬਾਅਦ ਇਸਦਾ ਨਾਮ ਦਿਆਲ ਸਿੰਘ ਕਾਲਜ ਹੀ ਰਹੇਗਾ। ਉਹਨਾਂ ਕਿਹਾ ਕਿ ਗਵਰਨਿੰਗ ਬਾਡੀ ਨੇ ਨਾਮ ਬਦਲੀ ਦੇ ਮਾਮਲੇ 'ਤੇ ਜੋ ਮਤਾ ਪ੍ਰਵਾਨ ਕੀਤਾ ਹੈ ਉਹ ਗੰਭੀਰ ਗੈਰ ਕਾਨੂੰਨੀ, ਗੈਰ ਸੰਵਿਧਾਨਕ ਤੇ ਗੈਰ ਲੋੜੀਂਦਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਗਵਰਨਿੰਗ ਕੌਂਸਲ ਦੇ ਖਿਲਾਫ ਪੁਲਿਸ ਨੂੰ ਕੀਤੀ ਸ਼ਿਕਾਇਤਉਹਨਾਂ ਕਿਹਾ ਕਿ ਕਿਤੇ ਵੀ ਅਜਿਹੇ ਹਾਲਾਤ ਪੈਦਾ ਨਹੀਂ ਹੋਏ ਕਿ ਕਾਲਜ ਦਾ ਨਾਮ ਬਦਲਣਾ ਪਵੇ। ਉਹਨਾ ਕਿਹਾ ਕਿ ਗਵਰਨਿੰਗ ਬਾਡੀ ਦੀ ਇਹ ਕਾਰਵਾਈ ਨਾ ਸਿਰਫ ਗੈਰਕਾਨੂੰਨੀ ਹੈ ਬਲਕਿ ਇਸ ਨਾਲ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਵਸਦੇ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਇਹ ਸਮਝ ਨਹੀਂ ਆਉਂਦਾ ਕਿ ਗਵਰਨਿੰਗ ਬਾਡੀ ਵੱਲੋਂ ਕਿਉਂ ਅਤੇ ਕਿਹੜੇ ਹਾਲਾਤ ਵਿਚ ਕਾਲਜ ਦਾ ਨਾਮ ਬਦਲਣ ਦਾ ਫੈਸਲਾ ਲਿਆ ਗਿਆ ?

ਸਿਰਸਾ ਨੇ ਹੋਰ ਕਿਹਾ ਕਿ ਸ੍ਰੀ ਦਿਆਲ ਸਿੰਘ ਮਜੀਠੀਆ ਨੇ ਆਮ ਵਿਅਕਤੀ ਦੀ ਦਸ਼ਾ ਸੁਧਾਰਨ ਵਾਸਤੇ ਅਹਿਮ ਯੋਗਦਾਨ ਪਾਇਆ ਸੀ ਤੇ ਉਹਨਾਂ ਵੱਲੋਂ ਸਥਾਪਿਤ ਕੀਤੇ ਟਰੱਸਟ ਤੇ ਸੰਸਥਾਵਾਂ ਸਿੱਖਿਅਤ ਭਾਰਤ ਦੇ ਮਿਸ਼ਨ ਦੀ ਪੂਰਤੀ ਵਾਸਤੇ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪਾਕਿਸਾਤਨ ਨੇ ਦਿਆਲ ਸਿੰਘ ਮਜੀਠੀਆ ਦੇ ਨਾਮ 'ਤੇ ਕਾਲਜ ਅਤੇ ਲਾਇਬ੍ਰੇਰੀ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਫਿਰ ਦਿਆਲ ਸਿੰਘ ਕਾਲਜ ਦਿੱਲੀ ਦੀ ਗਵਰਨਿੰਗ ਬਾਡੀ ਨੂੰ ਕਿਹੜੇ ਹਾਲਾਤ ਵਿਚ ਵਿਚ ਇਸਦਾ ਨਾਮ ਬਦਲਣ ਦਾ ਫੈਸਲਾ ਲੈਣਾ ਪਿਆ ਤੇ ਇਕ ਕੌਮੀ ਹੀਰੋ ਦਾ ਨਾਮ ਮਿਟਾਉਣ ਦੇ ਯਤਨ ਆਰੰਭੇ ਗਏ।

ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਗਵਰਨਿੰਗ ਕੌਂਸਲ ਦੇ ਖਿਲਾਫ ਪੁਲਿਸ ਨੂੰ ਕੀਤੀ ਸ਼ਿਕਾਇਤਸਿਰਸਾ ਨੇ ਸਪਸ਼ਟ ਕਿਹਾ ਕਿ ਕਿਸੇ ਵੀ ਹਾਲਤ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਗਠਨ ਇਸ ਨਾਮ ਤਬਦੀਲੀ ਦੀ ਇਜਾਜ਼ਤ ਨਹੀਂ ਦੇਣਗ। ਉਹਨਾ ਕਿਹਾ ਕਿ ਰਾਜਨੀਤੀ ਜਾਂ ਰਾਜਨੀਤਕ ਪਾਰਟੀਆਂ ਇਕ ਵੱਖਰਾ ਮੁੱਦਾ ਹਨ ਪਰ ਇਹ ਮਾਮਲਾ ਉਸ ਵਿਅਕਤੀ ਨਾਲ ਜੁੜਿਆ ਹੈ ਜਿਸਨੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਇਆ ਕਿ ਸੌੜੇ ਹਿਤਾਂ ਨਾਲ ਜੁੜੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

—PTC News

Related Post