ਚੰਡੀਗੜ੍ਹ : ਮਨੋਹਰ ਲਾਲ ਖੱਟਰ ਨੂੰ ਭਾਜਪਾ ਵਿਧਾਇਕ ਦਲ ਦਾ ਚੁਣਿਆ ਗਿਆ ਨੇਤਾ ,ਹਰਿਆਣਾ ਦੇ ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ

By  Shanker Badra October 26th 2019 01:21 PM

ਚੰਡੀਗੜ੍ਹ : ਮਨੋਹਰ ਲਾਲ ਖੱਟਰ ਨੂੰ ਭਾਜਪਾ ਵਿਧਾਇਕ ਦਲ ਦਾ ਚੁਣਿਆ ਗਿਆ ਨੇਤਾ ,ਹਰਿਆਣਾ ਦੇ ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ:ਹਰਿਆਣਾ : ਹਰਿਆਣਾ ਵਿੱਚ ਹੁਣ ਭਾਜਪਾ ਨੇ ਜੇਜੇਪੀ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਦੌਰਾਨ ਹਰਿਆਣਾ ਵਿੱਚ ਸਰਕਾਰ ਬਣਾਉਣ ਲਈ ਚੰਡੀਗੜ੍ਹ ਵਿੱਚ ਮਨੋਹਰ ਲਾਲ ਖੱਟਰ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ।ਇਸ ਮੌਕੇ ਵਿਸ਼ੇਸ਼ ਆਬਜ਼ਰਵਰ ਦੇ ਤੌਰ 'ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਮਨੋਹਰ ਲਾਲ ਖੱਟਰ ਦੇ ਨਾਲ ਚੰਡੀਗੜ੍ਹ ਗੈਸਟ ਹਾਊਸ ਵਿੱਚ ਮੌਜੂਦ ਸਨ। ਜਿਸ ਤੋਂ ਬਾਅਦ ਖੱਟਰ ਹਰਿਆਣਾ ਦੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

 Manohar Lal Khattar elected BJP legislative party leader In Haryana ਚੰਡੀਗੜ੍ਹ : ਮਨੋਹਰ ਲਾਲ ਖੱਟਰ ਨੂੰ ਭਾਜਪਾ ਵਿਧਾਇਕ ਦਲ ਦਾਚੁਣਿਆ ਗਿਆ ਨੇਤਾ ,ਹਰਿਆਣਾ ਦੇ ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ

ਇਸ ਤੋਂ ਪਹਿਲਾਂ ਬੀਤੀ ਰਾਤ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਨੇ ਗੱਠਜੋੜ ਕਰਕੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਐਲਾਨ ਕੀਤਾ ਸੀ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 90 ਸੀਟਾਂ ਵਿੱਚੋਂ ਭਾਜਪਾ ਨੂੰ 40 ਅਤੇ ਜੇਜੇਪੀ ਨੂੰ 10 ਸੀਟਾਂ ਮਿਲੀਆਂ ਹਨ। ਇਸ ਦੇ ਇਲਾਵਾ ਸੱਤ ਆਜ਼ਾਦ ਉਮੀਦਵਾਰਾਂ ਨੂੰ ਵੀ ਜਿੱਤ ਹਾਸਿਲ ਹੋਈ ਹੈ।

Manohar Lal Khattar elected BJP legislative party leader In Haryana ਚੰਡੀਗੜ੍ਹ : ਮਨੋਹਰ ਲਾਲ ਖੱਟਰ ਨੂੰ ਭਾਜਪਾ ਵਿਧਾਇਕ ਦਲ ਦਾਚੁਣਿਆ ਗਿਆ ਨੇਤਾ ,ਹਰਿਆਣਾ ਦੇ ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ

ਇਸ ਦੌਰਾਨ ਅਨਿਲ ਵਿਜ ਤੋਂ ਬਾਅਦ ਹੁਣ ਰਵੀਸ਼ੰਕਰ ਪ੍ਰਸਾਦ ਨੇ ਵੀ ਕਿਹਾ ਹੈ ਕਿ ਹਰਿਆਣਾ ਵਿੱਚ ਗੋਪਾਲ ਕਾਂਡਾ ਨੂੰ ਸਰਕਾਰ ਵਿੱਚ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ ਉਨ੍ਹਾਂ ਦੀ ਸਪੋਰਟ ਲਈ ਜਾਵੇਗੀ।ਗੋਪਾਲ ਕਾਂਡਾ ਦੇ ਭਾਜਪਾ ਤੋਂ ਹਿਮਾਇਤ ਲੈਣ 'ਤੇ ਪਾਰਟੀ ਵਿਚਾਲੇ ਵੀ ਸਵਾਲ ਚੁੱਕੇ ਜਾ ਰਹੇ ਸਨ। ਭਾਜਪਾ ਨੇਤਾ ਉਮਾ ਭਾਰਤੀ ਨੇ ਵੀ ਗੋਪਾਲ ਕਾਂਡਾ ਤੋਂ ਹਮਾਇਤ ਲਏ ਜਾਣ 'ਤੇ ਸਵਾਲ ਚੁੱਕਦੇ ਹੋਏ ਕਈ ਟਵੀਟ ਕੀਤੇ।

Manohar Lal Khattar elected BJP legislative party leader In Haryana ਚੰਡੀਗੜ੍ਹ : ਮਨੋਹਰ ਲਾਲ ਖੱਟਰ ਨੂੰ ਭਾਜਪਾ ਵਿਧਾਇਕ ਦਲ ਦਾਚੁਣਿਆ ਗਿਆ ਨੇਤਾ ,ਹਰਿਆਣਾ ਦੇ ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ

ਦੱਸ ਦੇਈਏ ਕਿ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਹਨ ,ਜਿਸ ਕਰਕੇ ਉਹ ਨਿਰੋਲ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਸਨ। ਹਰਿਆਣਾ 'ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ। ਹੁਣ ਭਾਜਪਾ ਅਤੇ ਜੇਜੇਪੀ ਗੱਠਜੋੜ ਨਾਲ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣ ਜਾਵੇਗੀ। ਇਸ ਦੌਰਾਨ ਉੱਪ ਮੁੱਖ ਮੰਤਰੀ ਦਾ ਅਹੁਦਾ ਜੇਜੇਪੀ ਨੂੰ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਬੀਜੇਪੀ ਤੋਂ ਬਣੇਗਾ।

-PTCNews

Related Post