ਮਾਨਸਾ : ਅਣਖ ਲਈ ‘ਭੈਣ’ ਦਾ ਕੀਤਾ ਸੀ ਕਤਲ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

By  Jashan A April 11th 2019 09:26 AM

ਮਾਨਸਾ : ਅਣਖ ਲਈ ‘ਭੈਣ’ ਦਾ ਕੀਤਾ ਸੀ ਕਤਲ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ,ਮਾਨਸਾ: ਮਾਨਸਾ 'ਚ ਇੱਕ ਆਨਰ ਕਿਲਿੰਗ ਮਾਮਲੇ 'ਚ ਸੈਸ਼ਨ ਜੱਜ ਮਨਦੀਪ ਕੌਰ ਪੰਨੂ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਇਹ ਮਾਮਲਾ 15 ਅਪ੍ਰੈਲ 2015 ਦਾ ਸੀ ਜਦੋਂ ਇੱਕ ਪਤੀ ਪਤਨੀ ਸਕੂਲ ਦੇ ਅਧਿਆਪਕ ਸਨ ਤੇ ਉਹਨਾਂ 'ਤੇ ਕੁਝ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਜਿਸ 'ਚ ਲੜਕੀ ਦੀ ਮੌਤ ਹੋ ਗਈ ਸੀ। ਪਰ ਇਸ ਹਾਦਸੇ 'ਚ ਉਸ ਦਾ ਪਤੀ ਗੁਰਪਿਆਰ ਸਿੰਘ ਬਚ ਗਿਆ ਸੀ।

mansa ਮਾਨਸਾ : ਅਣਖ ਲਈ ‘ਭੈਣ’ ਦਾ ਕੀਤਾ ਸੀ ਕਤਲ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਜਾਣਕਾਰੀ ਅਨੁਸਾਰ ਸਰਦੂਲਗੜ੍ਹ ਵਿਖੇ ਇਕ ਪ੍ਰਾਈਵੇਟ ਸਕੂਲ ’ਚ ਪੜਾਉਂਦਾ ਨੌਜਵਾਨ ਗੁਰਪਿਆਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਫੱਤਾ ਮਾਲੋਕਾ ਨੇ ਪਿੰਡ ਭੰਮੇ ਕਲਾਂ ਵਾਸੀ ਸਿਮਰਜੀਤ ਕੌਰ, ਜੋ ਕਿ ਸਰਕਾਰੀ ਅਧਿਆਪਕਾ ਸੀ, ਪੁੱਤਰੀ ਗਮਦੂਰ ਸਿੰਘ ਨਾਲ 29 ਸਤੰਬਰ 2014 ਨੂੰ ਹਾਈ ਕੋਰਟ ਚੰਡੀਗੜ੍ਹ ਵਿਖੇ ਕੋਰਟ ਮੈਰਿਜ ਕਰਵਾਈ ਸੀ, ਜਿਸ ਤੋਂ ਲੜਕੀ ਦਾ ਪਰਿਵਾਰ ਨਾ–ਖੁਸ਼ ਸੀ।

ਹੋਰ ਪੜ੍ਹੋ: ਇਹ ਪੰਜਾਬੀ ਗਾਇਕ ‘ਚ ਧੋਖਾਧੜੀ ਮਾਮਲੇ ‘ਚ ਅਦਾਲਤ ਵਲੋਂ ਭਗੌੜਾ ਕਰਾਰ

ਜਿਸ ਦੌਰਾਨ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਇਸ ਸਬੰਧੀ ਮ੍ਰਿਤਕਾ ਦੇ ਪਤੀ ਗੁਰਪਿਆਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਝੁਨੀਰ ਪੁਲਸ ਨੇ 16 ਅਪ੍ਰੈਲ 2015 ਨੂੰ ਮ੍ਰਿਤਕਾ ਦੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।

mansa ਮਾਨਸਾ : ਅਣਖ ਲਈ ‘ਭੈਣ’ ਦਾ ਕੀਤਾ ਸੀ ਕਤਲ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਜਿੱਥੇ ਬੀਤੇ ਦਿਨ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਮਾਨਸਾ ਮਨਦੀਪ ਕੌਰ ਪੰਨੂ ਦੀ ਅਦਾਲਤ ਵਲੋਂ ਮ੍ਰਿਤਕਾ ਸਿਮਰਜੀਤ ਕੌਰ ਦੇ ਮਾਮੇ ਦੇ ਲਡ਼ਕੇ ਮੱਖਣ ਸਿੰਘ ਨੂੰ ਮੁੱਖ ਦੋਸ਼ੀ ਮੰਨਦਿਆਂ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ, ਜਦਕਿ ਮਾਮਲੇ ’ਚ ਨਾਮਜ਼ਦ ਬਾਕੀ ਵਿਅਕਤੀਆਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ।

-PTC News

Related Post