ਪੰਚਾਇਤੀ ਚੋਣਾਂ: ਚੋਣ ਜਿੱਤਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਇਹ ਵੱਡਾ ਬਿਆਨ, ਪੜ੍ਹੋ ਖ਼ਬਰ

By  Jashan A December 30th 2018 08:59 PM

ਪੰਚਾਇਤੀ ਚੋਣਾਂ: ਚੋਣ ਜਿੱਤਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਇਹ ਵੱਡਾ ਬਿਆਨ, ਪੜ੍ਹੋ ਖ਼ਬਰ,ਮਾਨਸਾ: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਸਵੇਰੇ 8 ਵਜੇ ਚੋਣ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਸ਼ਾਮ ਚਾਰ ਵਜੇ ਸਮਾਪਤ ਹੋਈ ਹੈ। ਜਿਸ ਦੌਰਾਨ ਚੋਣਾਂ ਦੀ ਨਤੀਜੇ ਆ ਰਹੇ ਹਨ।

Sidhu Moose Wala ਪੰਚਾਇਤੀ ਚੋਣਾਂ: ਚੋਣ ਜਿੱਤਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਇਹ ਵੱਡਾ ਬਿਆਨ, ਪੜ੍ਹੋ ਖ਼ਬਰ

ਪੰਜਾਬ ਦੇ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਸਰਪੰਚੀ ਚੋਣਾਂ ਲਈ ਮੈਦਾਨ ‘ਚ ਨਿੱਤਰੀ ਸੀ।ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਸਿੱਧੂ ਦੀ ਮਾਂ ਚਰਨ ਕੌਰ ਇਸ ਤੋਂ ਪਹਿਲਾਂ ਪਿੰਡ ਦੇ ਪੰਚ ਵੀ ਰਹਿ ਚੁੱਕੇ ਹਨ।

punjab panchyat election ਪੰਚਾਇਤੀ ਚੋਣਾਂ: ਚੋਣ ਜਿੱਤਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਇਹ ਵੱਡਾ ਬਿਆਨ, ਪੜ੍ਹੋ ਖ਼ਬਰ

ਸਰਪੰਚ ਬਣਨ ਤੋਂ ਬਾਅਦ ਪੂਰੇ ਪਿੰਡ 'ਚ ਖੁਸ਼ੀ ਦੀ ਲਹਿਰ ਹੈ ਅਤੇ ਲੋਕਾਂ ਵਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀ ਹਨ ਅਤੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਜਿੱਤ ਤੋਂ ਬਾਅਦ ਚਰਨ ਕੌਰ ਨੇ ਕਿਹਾ ਕਿ ਲੋਕਾਂ ਨੇ ਬਿਨਾਂ ਕਿਸੇ ਲਾਲਚ ਤੋਂ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ, ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਉਹ ਚੋਣ ਪ੍ਰਚਾਰ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ।

mansa ਪੰਚਾਇਤੀ ਚੋਣਾਂ: ਚੋਣ ਜਿੱਤਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਇਹ ਵੱਡਾ ਬਿਆਨ, ਪੜ੍ਹੋ ਖ਼ਬਰ

ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ 1.27 ਕਰੋੜ ਲੋਕਾਂ ਨੇ ਵੋਟਿੰਗ ‘ਚ ਹਿੱਸਾ ਲਿਆ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਸਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਸਨ।ਪੰਚਾਇਤ ਚੋਣਾਂ ਲਈ 1,27,87,395 ਵੋਟਰ ਸਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਸ਼ਾਮਿਲ ਸਨ।

-PTC News

Related Post