ਚੀਨ ਸਰਹੱਦ 'ਤੇ ਜ਼ਿਲ੍ਹਾ ਮਾਨਸਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ

By  Shanker Badra September 26th 2020 04:18 PM

ਚੀਨ ਸਰਹੱਦ 'ਤੇ ਜ਼ਿਲ੍ਹਾ ਮਾਨਸਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ:ਮਾਨਸਾ : ਜਿਲ੍ਹਾ ਮਾਨਸਾ ਦਾ ਇੱਕ ਹੋਰ ਫ਼ੌਜੀ ਜਵਾਨ ਚੀਨ ਸਰਹੱਦ 'ਤੇ ਸ਼ਹੀਦ ਹੋ ਗਿਆ ਹੈ। ਸਥਾਨਕ ਵਾਰਡ ਨੰਬਰ -8 ਦੇ ਰਹਿਣ ਵਾਲੇ ਫੌਜੀ ਜਸਵੰਤ ਸਿੰਘ ਪੁੱਤਰ ਘੁੱਕਰ ਸਿੰਘ ਚੀਨ ਦੇ ਬਾਰਡਰ 'ਤੇ ਸ਼ਹੀਦ ਹੋ ਗਏ ਹਨ। ਇਹ ਖ਼ਬਰ ਮਿਲਦੇ ਹੀ ਜ਼ਿਲ੍ਹਾ ਮਾਨਸਾ ਦੇ ਭੀਖੀ 'ਚ ਸੋਗ ਦੀ ਲਹਿਰ ਫੈਲ ਗਈ।

ਚੀਨ ਸਰਹੱਦ 'ਤੇ ਜ਼ਿਲ੍ਹਾ ਮਾਨਸਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ

ਮਿਲੀ ਜਾਣਕਾਰੀ ਮੁਤਾਬਕ ਜਸਵੰਤ ਸਿੰਘ ਆਪਣੀ ਡਿਊਟੀ 'ਤੇ ਤਾਇਨਾਤ ਸਨ ਅਤੇ ਡਿਊਟੀ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਫੌਜ ਦੀ ਗੱਡੀ ਲੈ ਕੇ ਵਾਪਸ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਖੱਡ 'ਚ ਜਾ ਡਿੱਗੀ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਹੈ।

ਚੀਨ ਸਰਹੱਦ 'ਤੇ ਜ਼ਿਲ੍ਹਾ ਮਾਨਸਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ

ਦੱਸਣਯੋਗ ਹੈ ਕਿ ਜਸਵੰਤ ਸਿੰਘਥੋੜ੍ਹੀ ਦੇਰ ਪਹਿਲਾਂ ਹੀ 3 ਮਹੀਨੇ ਦੀ ਛੁੱਟੀ ਬਿਤਾ ਕੇ ਵਾਪਸ ਡਿਊਟੀ 'ਤੇ ਗਏ ਸਨ ਤੇ ਹੁਣ ਉਨ੍ਹਾਂ ਨੇ ਦੁਬਾਰਾ ਛੁੱਟੀ ਲੈ ਕੇ ਵਾਪਸ ਘਰ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਉਹ ਮੌਤ ਦੇ ਮੂੰਹ 'ਚ ਚਲੇ ਗਏ।

v

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਂਤਵਾਰ ਤੱਕ ਜਸਵੰਤ ਦੀ ਮ੍ਰਿਤਕ ਦੇਹ ਜੱਦੀ ਘਰ ਪਹੁੰਚ ਜਾਵੇਗੀ। ਜਸਵੰਤ ਸਿੰਘ ਇੰਡੀਅਨ ਤਿੱਬਤ ਬਾਰਡਰ ਪੁਲਿਸ 'ਚ 11 ਸਾਲ ਪਹਿਲਾਂ ਭਰਤੀ ਹੋਇਆ ਸੀ। ਪਿਛਲੇ ਸਾਲ ਹੀ ਉਨ੍ਹਾਂ ਦੀ ਡਿਊਟੀ ਇੰਡੀਅਨ ਤਿੱਬਤ ਬਾਰਡਰ 'ਤੇ ਲਗਾਈ ਗਈ ਸੀ।

-PTCNews

Related Post