ਮਾਰਕ ਜ਼ੁਕਰਬਰਗ ਨੇ ਟਰੰਪ ਨਾਲ ਲੜ੍ਹਾਈ ਤੋਂ ਬਾਅਦ ਦਿੱਤਾ ਬਿਆਨ

By  Joshi October 2nd 2017 08:13 PM

Mark Zuckerberg asks forgiveness for division caused by his work: ਮਾਰਕ ਜ਼ੁਕਰਬਰਗ ਦੀ ਹੋਈ ਡਾਨਲਡ ਟਰੰਪ ਨਾਲ ਲੜਾਈ, ਦਿੱਤਾ ਇਹ ਜਵਾਬ!

ਡਾਨਲਡ ਟਰੰਪ ਅਤੇ ਵਿਵਾਦਾਂ ਦਾ ਵੈਸੇ ਤਾਂ ਰਿਸ਼ਤਾ ਕਾਫੀ ਪਰਾਣਾ ਹੈ ਪਰ ਹੁਣ ਜਹੇ ਅਮਰੀਕਾ ਦੇ ਰਾਸ਼ਟਰਪਤੀ ਨੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਪੰਗਾ ਲਿਆ ਹੈ।

Mark Zuckerberg asks forgiveness for division caused by his workਉਹਨਾਂ ਨੇ ਦੋਸ਼ ਲਗਾਇਆ ਕਿ ਫੇਸਬੁੱਕ ਐਂਟੀ ਟਰੰਪ ਹੈ ਭਾਵ ਕਿ ਡਾਨਲਡ ਟਰੰੋ ਦੇ ਵਿਰੁੱਧ ਕੰਮ ਕਰਦੀ ਹੈ ਅਤੇ ਨਿਰਪੱਖ ਸੋਸ਼ਲ ਮੀਡੀਆ ਸਾਈਟ ਨਹੀਂ ਹੈ।

ਇਸ 'ਤੇ ਪਲਟਵਾਰ ਕਰਦਿਆਂ ਮਾਰਕ ਨੇ ਕਿਹਾ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਕਿਸੇ ਇੱਕ ਵਿਚਾਰ ਦਾ ਨਹੀਂ ਬਲਕਿ ਸਾਂਝੇ ਵਿਚਾਰਾਂ ਦਾ ਪਲੈਟਫਾਰਮ ਭਾਵ ਮੰਚ ਹੈ। ਉਹਨਾਂ ਕਿਹਾ ਕਿ ਕੋਈ ਵੀ ਮਾਮਲਾ ਹੋਵੇ ਜਾਂ ਮੌਕਾ ਜਿਵੇਂ ਕਿ ਅਮਰੀਕੀ ਚੋਣਾਂ, ਸੋਸ਼ਲ ਮੀਡੀਆ ਪਲੈਟਫਾਰਮ ਨੇ ਹਮੇਸ਼ਾ ਨਿਰਪੱਖ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਫੇਸਬੁੱਕ ਦੀ ਭੂਮਿਕਾ 'ਤੇ ਉਠਾਏ ਗਏ ਪ੍ਰਸ਼ਨ ਚਿੰਨ੍ਹਾਂ ਨੂੰ ਵੀ ਨਕਾਰਿਆ।

ਆਪਣੇ ਫੇਸਬੁੱਕ ਪੇਜ 'ਤੇ ਜ਼ੁਕਰਬਰਗ ਨੇ ਲਿਖਿਆ ਹੈ,''ਟਰੰਪ ਦੇ ਅਨੁਸਾਰ ਫੇਸਬੁੱਕ ਉਸ ਦੇ ਵਿਰੁੱਧ ਹੈ। ਕਈ ਉਦਾਰਵਾਦੀ ਕਹਿੰਦੇ ਹਨ ਕਿ ਅਸੀਂ ਟਰੰਪ ਦੀ ਸਹਾਇਤਾ ਕੀਤੀ। ਦੋਵੇਂ ਧਿਰਾਂ ਨੂੰ ਸਿਰਫ ਉਹਨਾਂ ਮੁੱਦਿਆਂ ਤੋਂ ਹੀ  ਪਰੇਸ਼ਾਨੀ ਹੈ, ਜੋ ਉਹਨਾਂ ਦੇ ਖਿਲਾਫ ਹਨ

Mark Zuckerberg asks forgiveness for division caused by his workਫੇਸਬੁੱਕ 'ਤੇ ਲਿਖੇ ਇਸ ਪੋਸਟ 'ਚ ਮਾਰਕ ਜ਼ੁਕਰਬਰਗ ਨੇ ਟਰੰਮ ਦੇ ਇਸ ਬਿਆਨ 'ਤੇ ਅਫ਼ਸੋਸ ਜ਼ਾਹਰ ਕੀਤਾ ਹੈ ਅਤੇ ਕਿਹਾ ਹੈ ਕਿ ਚੋਣਾਂ 'ਚ ਫੇਸਬੁੱਕ 'ਤੇ ਫਰਜ਼ੀ ਖ਼ਬਰਾਂ ਨੇ ਅਸਰ ਪਾਇਆ। ਉਨ੍ਹਾਂ ਕਿਹਾ ਕਿ ਉਹ ਭਾਈਚਾਰਕ ਸਾਂਝ ਬਣਾਉਣ ਲਈ ਕੰਮ ਕਰਦੇ ਰਹਿਣ ਲਈ ਵਚਨਬੱਧ ਹਨ ਅਤੇ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਦੀਆਂ ਕੋਸ਼ਿਸ਼ਾਂ ਖਿਲਾਫ਼ ਵੀ ਉਹ ਡਟੇ ਰਹਿਣਗੇ।

Mark Zuckerberg asks forgiveness for division caused by his workਇਸ ਤੋਂ ਇਲਾਵਾ ਹਾਲ ਹੀ ਵਿੱਚ ਫੇਸਬੁੱਕ ਬਾਨੀ ਵੱਲੋਂ ਮੁਆਫੀ ਮੰਗੀ ਗਈ ਹੈ ਕਿ ਜੇਕਰ ਉਹਨਾਂ ਦੀ ਕੰਪਨੀ ਜਾਂ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਕੋਈ ਗਲਤੀ ਜਾਂ ਵਿਤਕਰਾ ਹੋਇਆ ਹੋਵੇ ਤਾਂ ਉਹ ਮੁਆਫੀ ਚਾਹੁੰਦੇ ਹਨ

—PTC News

Related Post