ਫੇਸਬੁੱਕ ਦੇ ਮਾਲਕ ਕਿਉਂ ਜਾ ਰਹੇ ਹਨ ਛੁੱਟੀ 'ਤੇ?

By  Joshi August 29th 2017 08:05 PM -- Updated: August 29th 2017 08:16 PM

Mark Zuckerberg blessed with baby daughter, shares an adorable post!

ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਘਰ ਦੂਸਰੇ ਬੱਚੇ ਨੇ ਜਨਮ ਲਿਆ ਹੈ। ਇਸ ਲਈ ਉਹ ਪਟਰਨਿਟੀ ਲੀਵ 'ਤੇ ਜਾ ਰਹੇ ਹਨ। ਇਹ ਐਲਾਨ ਮਾਰਕ ਨੇ ਅੱਜ ਸਵੇਰੇ ਫੇਸਬੁੱਕ 'ਤੇ ਪਾਈ ਇੱਕ ਪੋਸਟ ਰਾਹੀਂ ਕੀਤਾ।

Mark Zuckerberg blessed with baby daughter, shares an adorable post!

ਮਾਰਕ ਦੀ ਇਸ ਪੋਸਟ 'ਤੇ ਲਿਖਿਆ ਸੀ ਕਿ ਜਦੋਂ ਤੇਰੀ ਭੈਣ ਪੈਦਾ ਹੋਈ ਸੀ ਉਦੋਂ ਅਸੀਂ ਉਸ ਲਈ ਵੀ ਇੱਕ ਚਿੱਠੀ ਲਿਖੀ ਸੀ ਤਾਂ ਜੋ ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਪੜ੍ਹੇਗੀ।

ਉਹਨਾਂ ਨੇ ਲਿਖਿਆ ਕਿ ਅਸੀਂ ਆਪਣੀ ਬੇਟੀ ਦਾ ਨਾਮ ਅਗਸਤ ਰੱਖਿਆ ਹੈ ਅਤੇ ਇਹ ਚਿੱਠੀ ਉਹ ਵੱਡੀ ਹੋ ਕਿ ਪੜ੍ਹੇਗੀ ਪਰ ਅਸੀਂ ਚਾਹੁੰਨੇ ਹਾਂ ਕਿ ਉਹ ਜਲਦੀ ਜਲਦੀ ਵੱਡੀ ਨਾ ਹੋਵੇ।

ਇਸ ਚਿੱਠੀ ਵਿੱਚ ਮਾਰਕ ਨੇ ਆਪਣੀ ਸੱਧਰਾਂ ਅਤੇ ਖਵਾਹਿਸ਼ਾਂ ਬਾਰੇ ਲਿਖਿਆ ਹੈ ਅਤੇ ਆਪਣੀ ਬੇਟੀ ਨੂੰ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਹਨ।

ਉਸਨੇ ਲਿਖਿਆ ਹੈ ਕਿ ਉਹ ਅੱਜ ਬਹੁਤ ਖੁਸ਼ ਹਨ।

ਦੁਆਵਾਂ ਦੇ ਨਾਲ ਹੀ ਮਾਰਕ ਨੇ ਇਸ ਚਿੱਠੀ ਦਾ ਅੰਤ ਕੀਤਾ ਹੈ।

ਮਾਰਕ ਨੂੰ ਇਸ ਖੁਸ਼ੀ ਦੇ ਮੌਕੇ 'ਤੇ ਬਹੁਤ ਬਹੁਤ ਵਧਾਈ!

—PTC News

Related Post