ਪ੍ਰੇਮ ਸੰਬੰਧਾਂ 'ਚ ਅੰਨ੍ਹੀ ਹੋਈ ਵਿਆਹੀ ਔਰਤ 'ਤੇ ਪ੍ਰੇਮੀ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕਰਨ ਦੇ ਦੋਸ਼

By  Joshi June 18th 2018 11:40 AM

ਪ੍ਰੇਮ ਸੰਬੰਧਾਂ 'ਚ ਅੰਨ੍ਹੀ ਹੋਈ ਵਿਆਹੀ ਔਰਤ 'ਤੇ ਪ੍ਰੇਮੀ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕਰਨ ਦੇ ਦੋਸ਼

ਪ੍ਰੇਮ ਸੰਬੰਧਾਂ ਵਿੱਚ ਅੰਨ੍ਹੀ ਹੋਈ ਇਕ ਵਿਆਹੀ ਔਰਤ ਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕਰ ਦੇਣ ਦੇ ਦੋਸ਼ ਲੱਗੇ ਹਨ। ਜ਼ਿਕਰ-ਏ-ਖਾਸ ਹੈ ਕਿ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਕੋਠੇ ਘੁਰਾਲੇ ਦੀ ਵਸਨੀਕ ਉਕ ਦੋਸ਼ੀ ਔਰਤ ਦੋ ਬੱਚਿਆਂ ਦੀ ਮਾਂ ਹੈ ਅਤੇ ਉਸਦਾ ਪਤੀ ਫੌਜ ਵਿਚ ਨੌਕਰੀ ਕਰਦਾ ਹੈ ਅਤੇ ਦੋ ਦਿਨ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ਤੇ ਪਰਤਿਆ ਸੀ। ਪੁਲਿਸ ਵਲੋਂ ਦੋਸ਼ੀ ਔਰਤ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਜਦ ਕਿ ਦੋਸ਼ੀ ਆਸ਼ਕ ਫਰਾਰ ਹੈ ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

married woman kills father in law with help of boyfriendਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦਲਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮ੍ਰਿਤਕ ਸਾਬਕਾ ਫੌਜੀ ਸੀ ਅਤੇ ਉਸਦਾ ਪੁੱਤਰ ਵੀ ਫੌਜੀ ਹੈ ਜੋ ਕਿ ਡਿਊਟੀ ਤੇ ਗਿਆ ਹੋਇਆ ਹੈ। ਮ੍ਰਿਤਕ ਦੀ ਨੂੰਹ ਦੇ ਨੰਨੂ ਨਾਮ ਦੇ ਸਖਸ਼ ਜੋ ਕਿ ਬਹਿਰਾਮਪੁਰ ਦਾ ਵਾਸੀ ਹੈ ਨਾਲ ਨਜਾਇਜ਼ ਸੰਬੰਧ ਸਨ। ਜਦ ਉਕਤ ਦੋਸ਼ੀ ਆਸ਼ਿਕ ਮ੍ਰਿਤਕ ਦੀ ਨੂੰਹ ਨੂੰ ਮਿਲਣ ਆਇਆ ਤਾਂ ਮ੍ਰਿਤਕ ਨੇ ਇਸ ਗੱਲ ਤੇ ਇਤਰਾਜ਼ ਕੀਤਾ ਤਾਂ ਮ੍ਰਿਤਕ ਦੀ ਨੂੰਹ ਮਨਿੰਦਰ ਕੌਰ ਨੇ ਆਪਣੇ ਆਸ਼ਿਕ ਨੰਨੂ ਨਾਲ ਮਿਲ ਕੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਦਲਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੋਸ਼ੀ ਨੰਨੂ ਮੌਕੇ ਤੋਂ ਫਰਾਰ ਹੋ ਗਿਆ।

married woman kills father in law with help of boyfriendਇਸ ਸੰਬੰਧ ਵਿਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਤਲ ਹੋਇਆ ਹੈ ਅਤੇ ਉਹਨਾਂ ਨੇ ਮੌਕੇ ਤੇ ਆ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਅਰੰਭੀ ਹੈ ਅਤੇ ਇਕ ਮ੍ਰਿਤਕ ਦੀ ਨੂੰਹ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਤਫਤੀਸ਼ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।

—PTC News

Related Post