ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ , ਬੇਟੇ ਨੇ ਪਿਤਾ ਦੀ ਚਿਖਾ ਨੂੰ ਭੇਂਟ ਕੀਤੀ ਅਗਨੀ

By  Shanker Badra November 21st 2019 03:02 PM

ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ , ਬੇਟੇ ਨੇ ਪਿਤਾ ਦੀ ਚਿਖਾ ਨੂੰ ਭੇਂਟ ਕੀਤੀ ਅਗਨੀ:ਫਤਿਹਗੜ੍ਹ ਚੂੜੀਆਂ : ਗੁਰਦਾਸਪੁਰ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦਾ ਜਵਾਨ ਮਨਿੰਦਰ ਸਿੰਘ ਬੀਤੀ 18 ਨਵੰਬਰ ਨੂੰ ਸਿਆਚਿਨ ਗਲੇਸ਼ੀਅਰ 'ਚ ਬਰਫ਼ ਦੇ ਤੂਫ਼ਾਨ 'ਚ ਸ਼ਹੀਦ ਹੋ ਗਿਆ ਸੀ, ਜਿਸਦਾ ਅੰਤਿਮ ਸਸਕਾਰ ਦੇਰ ਸ਼ਾਮ ਫਤਿਹਗੜ੍ਹ ਚੂੜੀਆਂ ਵਿਖੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ ਹੈ।

martyr maninder singh Government honors With last funeral In Fatehgarh Churian ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ ,  ਬੇਟੇ ਨੇ ਪਿਤਾ ਦੀ ਚਿਖਾ ਨੂੰ ਭੇਂਟ ਕੀਤੀ ਅਗਨੀ

ਜਦੋਂ ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਵਿਚ ਲਿਪਟੀ ਅਤੇ ਫੁੱਲਾਂ ਨਾਲ ਸਜਾਈ ਗੱਡੀ ਵਿਚ ਫਤਿਹਗੜ੍ਹ ਚੂੜੀਆਂ ’ਚ ਪੁੱਜੀ ਤਾਂ ਹਜ਼ਾਰਾਂ ਨਮ ਅੱਖਾਂ ਨੇ ਫੁੱਲਾਂ ਦੀ ਵਰਖਾ ਨਾਲ ਮਨਿੰਦਰ ਸਿੰਘ ਨੂੰ ਸਿਜਦਾ ਕੀਤਾ। ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੰਦਿਆਂ ਸ਼ਹੀਦ ਮਨਿੰਦਰ ਸਿੰਘ ਅਮਰ ਰਹੇ ਜਿੰਦਾਬਾਦ ਦੇ ਨਾਅਰੇ ਲਗਾਏ ਹਨ।

martyr maninder singh Government honors With last funeral In Fatehgarh Churian ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ ,  ਬੇਟੇ ਨੇ ਪਿਤਾ ਦੀ ਚਿਖਾ ਨੂੰ ਭੇਂਟ ਕੀਤੀ ਅਗਨੀ

ਇਸ ਦੌਰਾਨ ਸ਼ਹੀਦ ਦੇ ਨਾਬਾਲਿਗ ਬੇਟੇ ਨੇ ਆਪਣੇ ਸ਼ਹੀਦ ਪਿਤਾ ਦੀ ਚਿਖਾ ਨੂੰਅਗਨੀ ਭੇਂਟ ਕੀਤੀ ਹੈ। ਸ਼ਹੀਦ ਦੀ ਧਰਮ ਪਤਨੀ ਦਾ ਮੰਨਣਾ ਹੈ ਕਿ ਮਨਿੰਦਰ ਆਪਣਾ ਫਰਜ਼ ਅਦਾ ਕਰਦਿਆਂ ਦੇਸ਼ ਦੀ ਰਖਿਆ ਕਰਦੇ ਸ਼ਹੀਦੀ ਜਾਮ ਪੀ ਗਏ ਹਨ ਅਤੇ ਉਹ ਆਪਣੇ ਬੇਟੇ ਨੂੰ ਵੀ ਦੇਸ਼ ਦੀ ਸੇਵਾ ਲਈ ਫ਼ੌਜ ਵਿਚ ਭੇਜੇਗੀ।

martyr maninder singh Government honors With last funeral In Fatehgarh Churian ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ ,  ਬੇਟੇ ਨੇ ਪਿਤਾ ਦੀ ਚਿਖਾ ਨੂੰ ਭੇਂਟ ਕੀਤੀ ਅਗਨੀ

ਜ਼ਿਕਰਯੋਗ ਹੈ ਕਿ ਲਾਂਸ ਨਾਇਕ ਸ਼ਹੀਦ ਹੋਏ ਮਨਿੰਦਰ ਸਿੰਘ ਦਾ ਵਿਆਹ 6 ਸਾਲ ਪਹਿਲਾਂ ਅਕਵਿੰਦਰ ਕੌਰ ਨਾਲ ਹੋਇਆ ਸੀ ਅਤੇ ਮਨਿੰਦਰ ਸਿੰਘ ਦਾ ਇੱਕ ਛੋਟਾ 5 ਸਾਲ ਦਾ ਲੜਕਾ ਏਕਮਜੋਤ ਸਿੰਘ ਹੈ। ਉਹ ਕਰੀਬ 12 ਸਾਲ ਪਹਿਲਾਂ 3 ਪੰਜਾਬ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਹ ਪਿਛਲੇ 4 ਮਹੀਨਿਆਂ ਤੋਂ ਲੇਹ ਦੇ ਗਲੇਸ਼ੀਅਰ ਵਿਚ ਡਿਊਟੀ ਕਰ ਰਿਹਾ ਸੀ, ਜਿਥੇ ਬਰਫ ਦੇ ਹੇਠਾਂ ਦੱਬੇ ਜਾਣ ਕਾਰਨ ਸ਼ਹੀਦ ਹੋ ਗਿਆ ਹੈ।

-PTCNews

Related Post