ਮੈਰੀਲੈਂਡ ਦੀ ਫੈਕਟਰੀ 'ਚ ਗੋਲੀਬਾਰੀ, 3 ਦੀ ਮੌਤ, 1 ਫੌਜੀ ਤੇ ਹਮਲਾਵਰ ਜ਼ਖਮੀ

By  Ravinder Singh June 10th 2022 08:23 AM

ਨਵੀਂ ਦਿੱਲੀ/ਵਾਸ਼ਿੰਗਟਨ : ਅਮਰੀਕਾ ਦੇ ਵੱਖ-ਵੱਖ ਥਾਵਾਂ 'ਤੇ ਸ਼ਰੇਆਮ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ, ਜਿਸ ਵਿਚ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਅਮਰੀਕਾ ਦੇ ਮੈਰੀਲੈਂਡ ਸ਼ਹਿਰ ਸਮਿਥਸਬਰਗ ਵਿਚ ਸ਼ਰੇਆਮ ਗੋਲੀਬਾਰੀ ਹੋਈ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮੈਰੀਲੈਂਡ ਸਰਕਾਰ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਉੱਤਰੀ ਮੈਰੀਲੈਂਡ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਨਿਰਮਾਣ ਪਲਾਂਟ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਮੈਰੀਲੈਂਡ ਦੀ ਫੈਕਟਰੀ 'ਚ ਗੋਲੀਬਾਰੀ, 3 ਦੀ ਮੌਤ, 1 ਫੌਜੀ ਤੇ ਹਮਲਾਵਰ ਜ਼ਖਮੀਇਕ ਰਿਪੋਰਟ ਮੁਤਾਬਕ ਰਾਜਪਾਲ ਨੇ ਕਿਹਾ ਕਿ ਉਹ ਗੋਲੀ ਚਲਾਉਣ ਵਾਲੇ ਬਾਰੇ ਨਹੀਂ ਜਾਣਦੇ। ਵਾਸ਼ਿੰਗਟਨ ਕਾਉਂਟੀ ਸ਼ੈਰਿਫ ਦੇ ਬੁਲਾਰੇ ਨੇ ਕਿਹਾ ਕਿ ਹਮਲਾਵਰ, ਜਿਸਦੀ ਤੁਰੰਤ ਪਛਾਣ ਨਹੀਂ ਹੋ ਸਕੀ ਨੂੰ ਫ਼ੌਜੀਆਂ ਨਾਲ ਗੋਲੀਬਾਰੀ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਮੈਰੀਲੈਂਡ ਦੀ ਫੈਕਟਰੀ 'ਚ ਗੋਲੀਬਾਰੀ, 3 ਦੀ ਮੌਤ, 1 ਫੌਜੀ ਤੇ ਹਮਲਾਵਰ ਜ਼ਖਮੀਗੋਲੀ ਲੱਗਣ ਤੋਂ ਬਾਅਦ ਸ਼ੱਕੀ ਹਮਲਾਵਰ ਅਤੇ ਜਵਾਨ ਦੋਵਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਵਾਸ਼ਿੰਗਟਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਗੋਲੀਬਾਰੀ ਕਰੀਬ 2:30 ਵਜੇ ਬਿਕਲ ਰੋਡ ਦੇ 12900 ਬਲਾਕ ਨੇੜੇ ਹੋਈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸ਼ਰੇਆਮ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਨਿਊਯਾਰਕ, ਟੈਕਸਾਸ ਸਮੇਤ ਕਈ ਵੱਖ-ਵੱਖ ਇਲਾਕਿਆਂ 'ਚ ਗੋਲੀਬਾਰੀ ਕੀਤੀ ਗਈ ਅਤੇ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਕਾਬਿਲੇਗੌਰ ਹੈ ਕਿ ਅਮਰੀਕਾ ਦੇ ਫਿਲਾਡੇਲਫੀਆ 'ਚ ਸ਼ਨੀਵਾਰ ਦੇਰ ਰਾਤ ਇਕ ਬੰਦੂਕਧਾਰੀ ਨੇ ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਮੈਰੀਲੈਂਡ ਦੀ ਫੈਕਟਰੀ 'ਚ ਗੋਲੀਬਾਰੀ, 3 ਦੀ ਮੌਤ, 1 ਫੌਜੀ ਤੇ ਹਮਲਾਵਰ ਜ਼ਖਮੀਇਸ ਘਟਨਾ 'ਚ ਹੁਣ ਤੱਕ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਕਈ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਕਈ ਗੰਨਮੈਨ ਸ਼ਾਮਲ ਸਨ। ਇਸ ਦੇ ਨਾਲ ਹੀ ਅਮਰੀਕਾ ਦੇ ਓਕਲਾਹੋਮਾ ਸੂਬੇ ਦੇ ਤੁਲਸਾ ਸ਼ਹਿਰ ਦੇ ਹਸਪਤਾਲ ਕੰਪਲੈਕਸ 'ਚ ਇਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਮਲਾਵਰ ਵੀ ਮਾਰਿਆ ਗਿਆ।

ਇਹ ਵੀ ਪੜ੍ਹੋ :ਸਲਮਾਨ ਖ਼ਾਨ ਨੂੰ ਧਮਕੀ ਭਰਿਆ ਪੱਤਰ ਦੇਣ ਵਾਲਿਆਂ ਦੀ ਪੁਲਿਸ ਨੇ ਕੀਤੀ ਪਛਾਣ

Related Post