ਜੇਕਰ ਤੁਸੀਂ ਵੀ ਦਿੱਤਾ ਹੈ 3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਦਾ ਟੈਸਟ ਤਾਂ ਪੜ੍ਹੋ ਇਹ ਖਬਰ!

By  Joshi December 13th 2017 02:30 PM

3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ

ਸਿੱਖਿਆ ਵਿਭਾਗ ਨੇ ਟੈਸਟਾਂ ਦੀਆਂ ਉਤਰ ਪੁਸਤਕਾਂ ਵੈਬਸਾਈਟ ਉਪਰ ਅਪਲੋਡ ਕਰ ਕੇ ਇਤਰਾਜ਼ ਮੰਗੇ

• ਉਮੀਦਵਾਰਾਂ ਨੂੰ ਇਤਰਾਜ਼ ਦਰਜ ਕਰਨ ਲਈ 14 ਦਸੰਬਰ ਸ਼ਾਮ 5 ਵਜੇ ਤੱਕ ਸਮਾਂ ਦਿੱਤਾ

Master cadre recruitment: 3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਦਾ ਟੈਸਟਚੰਡੀਗੜ: ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਲਈ ਮਾਸਟਰ ਕਾਡਰ ਅਧਿਆਪਕਾਂ ਦੀਆਂ 3582 ਪੋਸਟਾਂ ਦੀ ਭਰਤੀ ਕਰਨ ਲਈ 8 ਤੋਂ 10 ਦਸੰਬਰ ਤੱਕ ਲਏ ਗਏ ਟੈਸਟਾਂ ਉਪਰੰਤ ਵਿਸ਼ਾਵਾਰ ਟੈਸਟਾਂ ਦੀਆਂ ਉਤਰ ਪੁਸਤਕਾਂ ਵੈਬਸਾਈਟ ਉਪਰ ਅਪਲੋਡ ਕੀਤੀਆਂ ਗਈਆਂ ਹਨ। ਵਿਭਾਗ ਨੇ ਉਮੀਦਵਾਰਾਂ ਤੋਂ ਇਤਰਾਜ਼ ਮੰਗੇ ਹਨ ਅਤੇ ਕੋਈ ਵੀ ਉਮੀਦਵਾਰ ਵੈਬਸਾਈਟ ਉਪਰ ਉਤਰ ਪੁਸਤਕਾਂ ਦੇਖ ਕੇ 14 ਦਸੰਬਰ 2017 ਦੇ ਸ਼ਾਮ 5 ਵਜੇ ਤੱਕ ਆਨਲਾਈਨ ਇਤਰਾਜ਼ ਦੇ ਸਕਦਾ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮਾਸਟਰ ਕਾਡਰ ਦੇ ਸਮਾਜਿਕ ਸਿੱਖਿਆ (393), ਗਣਿਤ (739), ਸਾਇੰਸ (1138), ਅੰਗਰੇਜ਼ੀ (393), ਪੰਜਾਬੀ (398), ਹਿੰਦੀ (521) ਵਿਸ਼ਿਆਂ ਦੀਆਂ ਕੁੱਲ 3582 ਅਸਾਮੀਆਂ ਨੂੰ ਭਰਨ ਸਬੰਧੀ ਵਿਸ਼ਾਵਾਰ ਟੈਸਟ ਮਿਤੀ 8 ਤੋਂ 10 ਦਸੰਬਰ ਤੱਕ ਕਰਵਾਇਆ ਗਿਆ ਸੀ। ਵਿਸ਼ਾਵਾਰ ਟੈਸਟਾਂ ਦੀ ਉਤਰ ਪੁਸਤਕਾਂ ਵਿਭਾਗ ਦੀ ਭਰਤੀ ਸ਼ਾਖਾ ਦੀ ਵੈਬਸਾਈਟ www.educationrecruitmentboard.com 'ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਪ੍ਰਸ਼ਨ ਸਬੰਧੀ ਕਿਸੇ ਕਿਸਮ ਦਾ ਇਤਰਾਜ਼ ਹੋਵੇ ਤਾਂ ਆਪਣਾ ਇਤਰਾਜ਼ ਵਿਭਾਗ ਦੀ ਵੈਬਸਾਈਟ 'ਤੇ ਆਪਣੇ ਖਾਤੇ ਵਿੱਚ ਲਾਗ-ਇਨ ਕਰਕੇ 14 ਦਸੰਬਰ 2017 ਦੇ ਸ਼ਾਮ 5 ਵਜੇ ਤੱਕ ਆਨ ਲਾਈਨ ਕਰ ਸਕਦੇ ਹਨ।

Master cadre recruitment: 3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਦਾ ਟੈਸਟਬੁਲਾਰੇ ਨੇ ਅਗਾਂਹ ਦੱਸਿਆ ਕਿ ਉਮੀਦਵਾਰ ਆਪਣੇ ਇਤਰਾਜ਼ ਸਿਰਫ਼ ਵਿਭਾਗ ਦੀ ਵੈਬਸਾਈਟ 'ਤੇ ਹੀ ਦਰਜ ਕਰ ਸਕਦੇ ਹਨ। ਉਨ•ਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਉਮੀਦਵਾਰ ਦੀ ਰਜਿਸਟਰਡ ਡਾਕ ਜਾਂ ਨਿੱਜੀ ਪੱਤਰ 'ਤੇ ਵਿਭਾਗ ਨੂੰ ਉਤਰ ਪੁਸਤਕਾਂ 'ਤੇ ਇਤਰਾਜ਼ਾਂ ਸਬੰਧੀ ਦਿੱਤੀ ਪ੍ਰਤੀ-ਬੇਨਤੀ 'ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਪ੍ਰਤੀ-ਬੇਨਤੀ ਸਿੱਧੇ ਤੌਰ 'ਤੇ ਰੱਦ ਕਰ ਦਿੱਤੀ ਜਾਵੇਗੀ।

—PTC News

Related Post