ਪਟਿਆਲਾ 'ਚ ਕੈਪਟਨ ਨੂੰ ਵੱਡਾ ਝਟਕਾ , ਆਪਣੇ ਕਰੀਬੀ ਮੇਅਰ ਸੰਜੀਵ ਬਿੱਟੂ ਦੀ ਨਹੀਂ ਬਚਾ ਸਕੇ ਕੁਰਸੀ

By  Shanker Badra November 25th 2021 06:13 PM -- Updated: November 25th 2021 06:21 PM

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹੀ ਸ਼ਹਿਰ ਵਿੱਚ ਵੱਡਾ ਝਟਕਾ ਲੱਗਾ ਹੈ। ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ ਸੰਜੀਵ ਬਿੱਟੂ ਬਹੁਮਤ ਸਾਬਤ ਨਹੀਂ ਕਰ ਸਕੇ। ਜਿਸ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੂੰ ਕਾਰਜਕਾਰੀ ਮੇਅਰ ਬਣਾਇਆ ਗਿਆ ਹੈ। ਮੇਅਰ ਦੇ ਪੱਖ ਵਿੱਚ 25 ਅਤੇ ਵਿਰੁੱਧ 36 ਵੋਟਾਂ ਪਈਆਂ ਸਨ। [caption id="attachment_552185" align="aligncenter" width="300"] ਪਟਿਆਲਾ 'ਚ ਕੈਪਟਨ ਨੂੰ ਵੱਡਾ ਝਟਕਾ , ਆਪਣੇ ਕਰੀਬੀ ਮੇਅਰ ਸੰਜੀਵ ਬਿੱਟੂ ਦੀ ਨਹੀਂ ਬਚਾ ਸਕੇ ਕੁਰਸੀ[/caption] ਜਾਣਕਾਰੀ ਅਨੁਸਾਰ ਸ਼ਹਿਰ ਦੇ 2 ਸਿਆਸਤਦਾਨਾਂ ਬ੍ਰਹਮ ਮਹਿੰਦਰਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਸੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੇਅਰ ਸੰਜੀਵ ਬਿੱਟੂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਸੀ। ਕੈਪਟਨ ਅਮਰਿੰਦਰ ਸਿੰਘ ਧੜੇ ਦੇ ਕੌਂਸਲਰ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਧੜੇ ਦੇ ਕੌਂਸਲਰ ਨਗਰ ਨਿਗਮ ਪਟਿਆਲਾ ਦੇ ਮੁੱਖ ਦਫ਼ਤਰ ਵਿਚ ਪੁੱਜੇ ਸਨ। [caption id="attachment_552183" align="aligncenter" width="300"] ਪਟਿਆਲਾ 'ਚ ਕੈਪਟਨ ਨੂੰ ਵੱਡਾ ਝਟਕਾ , ਆਪਣੇ ਕਰੀਬੀ ਮੇਅਰ ਸੰਜੀਵ ਬਿੱਟੂ ਦੀ ਨਹੀਂ ਬਚਾ ਸਕੇ ਕੁਰਸੀ[/caption] ਪਟਿਆਲਾ ਨਗਰ ਨਿਗਮ 'ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਸੀ ਅਤੇ ਜੰਮ ਕੇ ਧੱਕਾ - ਮੁੱਕੀ ਹੋਈ ਹੈ। ਮੇਅਰ ਸੰਜੀਵ ਬਿੱਟੂ ਨੇ ਪੁਲਿਸ 'ਤੇ ਲਾਏ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਇਸ ਸਬੰਧੀ ਮੇਅਰ ਸੰਜੀਵ ਬਿੱਟੂ ਨੇ ਆਪਣੇ ਪੇਜ 'ਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਕੌਂਸਲਰ ਸਰੋਜ ਸ਼ਰਮਾ ਵਾਰਡ ਨੰਬਰ -35 ਨੂੰ ਕੋਵਿਡ ਪਰਟੋਕਾਲ ਦੇ ਤਹਿਤ ਇਕਾਂਤਵਾਸ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦਾ ਝਗੜਾ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਸ਼ਹਿਰ ਪਟਿਆਲਾ ਤੱਕ ਪਹੁੰਚ ਗਿਆ ਹੈ। ਕੈਪਟਨ ਦੇ ਕਰੀਬੀ ਮੰਨੇ ਜਾਂਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕੈਪਟਨ ਦੇ ਕਾਂਗਰਸ ਛੱਡਣ ਤੋਂ ਬਾਅਦ ਸੰਜੀਵ ਬਿੱਟੂ ਨੇ ਆਪਣੇ ਬੋਰਡ 'ਤੇ ਅਮਰਿੰਦਰ ਦੀ ਫੋਟੋ ਲਗਾ ਦਿੱਤੀ ਸੀ। [caption id="attachment_552184" align="aligncenter" width="300"] ਪਟਿਆਲਾ 'ਚ ਕੈਪਟਨ ਨੂੰ ਵੱਡਾ ਝਟਕਾ , ਆਪਣੇ ਕਰੀਬੀ ਮੇਅਰ ਸੰਜੀਵ ਬਿੱਟੂ ਦੀ ਨਹੀਂ ਬਚਾ ਸਕੇ ਕੁਰਸੀ[/caption] ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਕੈਪਟਨ ਅਮਰਿੰਦਰ ਦੇ ਕਰੀਬੀ ਮੰਨੇ ਜਾਂਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਜਨਤਕ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਸੀ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਦੇ ਕਾਂਗਰਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਸੀ। ਜਿਸ ਤੋਂ ਬਾਅਦ ਮੇਅਰ ਨੂੰ ਹਟਾਉਣ 'ਤੇ ਫੈਸਲਾ ਲਿਆ ਗਿਆ ਸੀ। -PTCNews

Related Post