ਐੱਮ. ਸੀ. ਐੱਮ. ਕਾਲਜ ਦੇ ਬਾਹਰੋਂ ਵਿਦਿਆਰਥਣ ਅਗਵਾ , ਮਾਮਲੇ 'ਚ ਆਇਆ ਨਵਾਂ ਮੋੜ!

By  Joshi November 16th 2017 05:04 PM -- Updated: November 16th 2017 05:42 PM

MCM college girl kidnapped: ਚੰਡੀਗੜ੍ਹ ਸਥਿਤ ਐੱਮ. ਸੀ. ਐੱਮ. ਕਾਲਜ 'ਚ ਵਾਪਰੀ ਇੱਕ ਘਟਨਾ ਨੇ ਸ਼ਹਿਰ ਅਤੇ ਕਾਲਜ ਪ੍ਰਬੰਧਨਾਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਇੱਕ ਵੱਡਾ ਸਵਾਲ ਖੜ੍ਹਾ ਕੀਤਾ ਹੈ। ਸੈਕਟਰ-੩੬ ਸਥਿਤ ਐੱਮ. ਸੀ. ਐੱਮ. ਕਾਲਜ ਦੇ ਬਾਹਰ ਤੋਂ ਇੱਕ ਵਿਦਿਆਰਥਣ ਹੋਣ ਦੀ ਖਬਰ ਨੇ ਸਾਰਿਆਂ ਨੂੰ ਜਿੱਥੇ ਹੈਰਾਨ ਕੀਤਾ ਉਥੇ ਹੀ ਇੱਕ ਦਹਿਸ਼ਤ ਦਾ ਮਾਹੌਲ ਵੀ ਪੈਦਾ ਕੀਤਾ ਹੈ।

ਪੁਲਿਸ ਵੱਲੋਂ ਦੋਹਾਂ ਨੂੰ ਸੋਲਨ ਤੋਂ ਹਿਰਾਸਤ 'ਚ ਲੈ ਲਿਆ ਹੈ। ਇਹਨਾਂ ਦੀ ਪਛਾਣ ਵਿਕਰਾਂਤ ਤੇ ਵਜੋਂ ਹੋਈ ਹੈ। ਇਸ ਤੋਂ ਇਲਾਵਾ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ।

ਦੋਸ਼ੀਆਂ ਖਿਲਾਫ ਅਗਵਾ ਕਰਨ, ਛੇੜਛਾੜ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਅਦਾਲਤ ਨੇ ਦੋਵਾਂ ਨੂੰ ਦੋ ਦਿਨਾਂ ਪੁਲਸ ਰਿਮਾਂਡ 'ਤੇ ਭੇਜਿਆ ਹੈ।

MCM college girl kidnapped: ਐੱਮ. ਸੀ. ਐੱਮ. ਕਾਲਜ ਦੇ ਬਾਹਰੋਂ ਵਿਦਿਆਰਥਣ ਅਗਵਾ , ਮਾਮਲੇ 'ਚ ਆਇਆ ਨਵਾਂ ਮੋੜ!ਦੱਸਣਯੋਗ ਹੈ ਕਿ ਵਿਦਿਆਰਥਣ ਸੈਕਟਰ-੨੩ ਦੇ ਪੀ. ਜੀ. 'ਚ ਰਹਿੰਦੀ ਹੈ। ਅਸਲ 'ਚ ਲੜਕੀ ਪਾਨੀਪਤ ਤੋਂ ਹੈ ਅਤੇ ਉਹ ਐੱਮ. ਸੀ. ਐੱਮ. ਕਾਲਜ 'ਚ ਬੀ. ਏ. ਭਾਗ ਪਹਿਲੇ ਦੀ ਪੜ੍ਹਾਈ ਕਰਦੀ ਹੈ।

MCM college girl kidnapped: ਕਿੰਝ ਵਾਪਰੀ ਘਟਨਾ?

ਵਿਕਰਾਂਤ, ਜੋ ਕਿ ਲੜਕੀ ਦੇ ਨਾਲ ਪੜਦਾ ਹੈ ਨੇ ਆਪਣੇ ਦੋਸਤ ਦੇ ਨਾਲ ਕਾਰ 'ਤੇ ਉਸ ਲੜਕੀ ਦਾ ਕਾਲਜ ਦੇ ਬਾਹਰ ਪਹਿਲਾਂ ਤਾਂ ਰਸਤਾ ਰੋਕਿਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਉਸ ਨਾਲ ਗੱਲਬਾਤ ਕਰਨ ਲੱਗਾ। ਲੜਕੀ ਵੱਲੋਂ ਵਿਰੋਧ ਕਰਨ 'ਤੇ ਉਸਨੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਸੀ। ਰੌਲਾ ਪਾਉਣ 'ਤੇ ਵਿਕਰਾਂਤ ਵੱਲੋਂ ਉਸਦੇ ਮੂੰਹ 'ਤੇ ਹੱਥ ਰੱਖ ਕੇ ਉਸਨੂੰ ਜਬਰਦਸਤੀ ਗੱਡੀ 'ਚ ਬਿਠਾ ਲਿਆ ਗਿਆ।

ਜਦੋਂ ਉਹ ਹੱਲੋਮਾਜਰਾ ਲਾਈਟ ਪੁਆਇੰਟ ਦੇ ਕੋਲ ਪਹੁੰਚੇ ਤਾਂ ਲੜਕੀ ਵੱਲੋਂ ਵਿਕਰਾਂਤ ਨੂੰ ਧੱਕਾ ਮਾਰਿਆ ਗਿਆ ਅਤੇ ਸ਼ੋਰ ਵੱਧਦਾ ਦੇਖ ਕੇ ਉਸਨੇ ਲੜਕੀ ਨੂੰ ਗੱਡੀ ਤੋਂ ਹੇਠਾਂ ਧੱਕਾ ਦੇ ਦਿੱਤਾ ਅਤੇ ਉਹ ਆਪ ਫਰਾਰ ਹੋ ਗਿਆ ਸੀ।

ਵਿਦਿਆਰਥਣ ਨੇ ਇਹ ਸਾਰੀ ਘਟਨਾ ਪੁਲਿਸ ਨੂੰ ਬਿਆਨ ਕੀਤੀ ਅਤੇ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਵਿਦਿਆਰਥਣ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

ਦੋਹਾਂ ਦੇ ਸੋਲਨ ਗਏ ਹੋਣ ਦੀ ਸੂਹ 'ਤੇ ਪੁਲਿਸ ਨੇ ਉਥੇ ਪਹੁੰਚ ਕੇ ਦੋਵਾਂ ਵਿਕਰਾਂਤ ਤੇ ਯਸ਼ ਨੂੰ ਹਿਰਾਸਤ 'ਚ ਲੈ ਲਿਆ।

ਹਾਂਲਾਕਿ, ਵਿਕਰਾਂਤ ਦੇ ਅਨੁਸਾਰ ਉਹਨਾਂ ਵੱਲੋਂ ਕਿਸੇ ਅਗਵਾ ਦੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ ਬਲਕਿ ਵਿਦਿਆਰਥਣ ਖੁਦ ਗੱਡੀ 'ਚ ਬੈਠੀ ਸੀ।

ਫਿਲਹਾਲ, ਪੁਲਸ ਇਸ ਮਾਮਲੇ ਦੀਆਂ ਹੋਰ ਕੜ੍ਹੀਆਂ ਲੱਭ ਰਹੀ ਹੈ।

—PTC News

Related Post