ਕੋਰੋਨਾ ਮਹਾਮਾਰੀ ਦੀ ਚੁਣੌਤੀ ਤੇ ਭੁਚਾਲ ਨਾਲ ਮਜ਼ਬੂਤੀ ਨਾਲ ਲੜ ਰਿਹਾ ਹੈ ਦੇਸ਼ - ਮੋਦੀ

By  Jagroop Kaur May 30th 2021 12:09 PM

ਨਵੀਂ ਦਿੱਲੀ, 30 ਮਈ - ਦੇਸ਼ 'ਚ ਆ ਰਹੀਆਂ ਆਫ਼ਤਾਂ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਨ ਕੀ ਬਾਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚੁਣੌਤੀ ਕਿੰਨੀ ਵੀ ਵੱਡੀ ਹੋਵੇ ਪਰੰਤੂ ਦੇਸ਼ ਨੇ ਮਜ਼ਬੂਤੀ ਨਾਲ ਮੁਕਾਬਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਤੇ ਨਰਸਾਂ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ 100 ਸਾਲਾ ਵਿਚ ਸਭ ਤੋਂ ਵੱਡੀ ਮਹਾਂਮਾਰੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਦੇਸ਼ ਕੋਰੋਨਾ, ਭੁਚਾਲ ਤੇ ਤੂਫ਼ਾਨ ਨਾਲ ਮਜ਼ਬੂਤੀ ਨਾਲ ਲੜ ਰਿਹਾ ਹੈ।Modi's Mann Ki Baat Highlights: No one can mess with India, we know how to  answer back, says PM - India NewsRead More : ਦੇਸ਼ ‘ਚ ਕੋਰੋਨਾ ਮਾਮਲਿਆਂ ਤੋਂ ਮਿਲ ਰਹੀ ਰਾਹਤ , ਪਰ ਮੌਤਾਂ...

ਜ਼ਿਕਰਯੋਗ ਹੈ ਕਿ ਅੱਜ ਮੋਦੀ ਸਰਕਾਰ ਨੂੰ ਕੇਂਦਰ ਦੀ ਸੱਤਾ 'ਤੇ ਦੂਜੀ ਵਾਰ ਬਿਰਾਜਮਾਨ ਹੋਇਆਂ ਦੋ ਸਾਲ ਪੂਰੇ ਹੋ ਗਏ ਹਨ। ਕੋਰੋਨਾ ਸੰਕਟ ਨੂੰ ਦੇਖਦਿਆਂ ਬੀਜੇਪੀ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜੇਪੀ ਨੱਢਾ ਨੇ ਚਿੱਠੀ ਲਿਖ ਕੇ ਇਸ ਮੌਕੇ ਤੇ ਕੋਈ ਪ੍ਰੋਗਰਾਮ ਨਾ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਹਾਈਕਮਾਨ ਵੱਲੋਂ ਬੀਜੇਪੀ ਸ਼ਾਸਤ ਸੂਬਿਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੋਜਨਾ ਤਿਆਰ ਕਰਨ।Mann Ki Baat HIGHLIGHTS: PM Modi pays tributes to Sikh saints | India  News,The Indian Express

Read More : ਦੇਸ਼ ‘ਚ ਰਹਿੰਦੇ ਸ਼ਰਨਾਰਥੀਆਂ ਨੂੰ ਭਾਰਤ ਸਰਕਾਰ ਨੇ ਦਿੱਤੀ ਵੱਡੀ ਰਾਹਤ

ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਬੀਜੇਪੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਦੋ ਪਿੰਡਾਂ ਤਕ ਪਹੁੰਚਣ ਤੇ ਲੋਕਾਂ ਦੀ ਮਦਦ ਕਰਨਗੇ। ਬੀਜੇਪੀ ਪ੍ਰਧਾਨ ਜੇਪੀ ਨੱਢਾ ਵੱਲੋਂ ਤਿਆਰ ਯੋਜਨਾ ਮੁਤਾਬਕ 30 ਮਈ ਨੂੰ ਪਾਰਟੀ ਦੇ ਲੀਡਰ ਇਕ ਲੱਖ ਪਿੰਡਾਂ ਦਾ ਦੌਰਾ ਕਰਨਗੇ। ਇਸ ਦੌਰਾਨ ਬੀਜੇਪੀ ਕਾਰਕੁੰਨ ਪਿੰਡਾਂ ਦੇ ਲੋਕਾਂ ਨੂੰ ਮਾਸਕ, ਸੈਨੇਟਾਇਜ਼ਰ ਤੇ ਰਾਸ਼ਨ ਜਿਹੀਆਂ ਜ਼ਰੂਰੀ ਚੀਜ਼ਾਂ ਦੀ ਕਿੱਟ ਮੁਹੱਈਆ ਕਰਵਾਉਣਗੇ ਤੇ ਲੋਕਾਂ ਨੂੰ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਨਗੇ।

Related Post