ਗੋਆ : ਮਿਗ-29 ਕੇ ਲੜਾਕੂ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ

By  Shanker Badra November 16th 2019 02:29 PM

ਗੋਆ : ਮਿਗ-29 ਕੇ ਲੜਾਕੂ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ:ਪਣਜੀ : ਭਾਰਤੀ ਜਲ ਸੈਨਾ ਦੇ ਇੱਕ ਮਿਗ-29 ਕੇ ਲੜਾਕੂ ਜਹਾਜ਼ ਦੇ ਗੋਆ 'ਚ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਨੇਵੀ ਦੇ ਸੂਤਰਾਂ ਮੁਤਾਬਕ ਜਹਾਜ਼ ਆਪਣੀ ਸਿਖਲਾਈ ਉਡਾਨ 'ਤੇ ਸੀ ਅਤੇ ਥੋੜੀ ਦੇਰ ਬਾਅਦ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

MiG-29K fighter aircraft crashes in Goa , pilots eject safely ਗੋਆ : ਮਿਗ-29 ਕੇ ਲੜਾਕੂ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ

ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਗੋਆ ਦੇ ਅਸ਼ੋਰ ਤੋਂ ਉਡਾਣ ਭਰ ਰਿਹਾ ਸੀ। ਇਸੇ ਦੌਰਾਨ ਜਹਾਜ਼ ਨਾਲ ਇੱਕ ਪੰਛੀ ਟਕਰਾਅ ਗਿਆ ਅਤੇ ਇੰਜਣ 'ਚ ਅੱਗ ਲੱਗ ਗਈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਇਸ ਦੌਰਾਨ ਜਹਾਜ਼ ਖੁੱਲ੍ਹੀ ਥਾਂ 'ਚ ਡਿੱਗਿਆ ਅਤੇ ਹਾਦਸੇ 'ਚ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

MiG-29K fighter aircraft crashes in Goa , pilots eject safely ਗੋਆ : ਮਿਗ-29 ਕੇ ਲੜਾਕੂ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ

ਇਸ ਨੂੰ ਉਡਾਉਣ ਵਾਲੇ ਪਾਇਲਟ ਕੈਪਟਨ ਐਮ ਸ਼ੇਵਖੰਡ ਅਤੇ ਕਮਾਂਡਰ ਦੀਪਕ ਯਾਦਵ ਨੇ ਸਮਾਂ ਰਹਿੰਦੇ ਹੀ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ ਹਨ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਨੇਵੀ ਦੀ ਜਾਂਚ ਟੀਮ ਘਟਨਾ ਸਥਾਨ 'ਤੇ ਪਹੁੰਚੀ ਅਤੇ ਜਾਂਚ ਦੇ ਆਦੇਸ਼ ਦਿੱਤੇ ਹਨ।

MiG-29K fighter aircraft crashes in Goa , pilots eject safely ਗੋਆ : ਮਿਗ-29 ਕੇ ਲੜਾਕੂ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ

ਦੱਸ ਦੇਈਏ ਕਿ ਇਸ ਸਾਲ ਮਿਗ ਫਾਈਟਰ ਜੈਟ ਕ੍ਰੈਸ਼ ਹੋਣ ਦੀ ਇਹ ਚੌਥੀ ਘਟਨਾ ਹੈ। ਰਿਪੋਰਟਾਂ ਮੁਤਾਬਕ ਮਿਗ ਜਹਾਜ਼ਾਂ ਦੇ ਕ੍ਰੈਸ਼ ਹੋਣ ਦੀਆਂ ਘਟਨਾਵਾਂ ਬੇਹੱਦ ਆਮ ਹੋ ਗਈਆਂ ਹਨ। ਲਗਪਗ ਪੰਜ ਦਹਾਕੇ ਪੁਰਾਣੇ ਇਨ੍ਹਾਂ ਜਹਾਜ਼ਾਂ ਨੂੰ ਹਵਾਈ ਸੈਨਾ ਵੱਲੋਂ ਬਦਲਣ ਦੀ ਮੰਗ ਲੰਬੇ ਸਮੇਂ ਤੋਂ ਹੋ ਰਹੀ ਹੈ।

-PTCNews

Related Post