Milk Price Hiked: ਵੇਰਕਾ ਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ, ਕੱਲ੍ਹ ਤੋਂ ਹੋਣਗੀਆਂ ਨਵੀਆਂ ਕੀਮਤਾਂ ਲਾਗੂ

By  Riya Bawa October 15th 2022 12:13 PM -- Updated: October 15th 2022 01:30 PM

Milk Price Hiked: ਤਿਉਹਾਰਾਂ ਦੇ ਸੀਜ਼ਨ 'ਤੇ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਵੇਰਕਾ ਨੇ ਇੱਕ ਵਾਰ ਫ਼ਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ ਇੱਕ ਕਿਲੋ ਦੁੱਧ ਦੀ ਕੀਮਤ (Milk Price)  'ਚ ਦੋ ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਅੱਧੇ ਕਿਲੋ ਦੇ ਪੈਕੇਟ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ 16 ਅਕਤੂਬਰ ਯਾਨੀ ਕੱਲ੍ਹ ਤੋਂ ਲਾਗੂ ਹੋਣਗੀਆਂ। ਮਿਲੀ ਜਾਣਕਾਰੀ ਦੇ ਮੁਤਾਬਿਕ ਵੇਰਕਾ ਨੇ 4 ਮਹੀਨਿਆਂ 'ਚ 2 ਵਾਰ ਦੁੱਧ ਦੇ ਰੇਟ ਵਧਾ ਦਿੱਤੇ ਹਨ, ਇਸ ਪਿੱਛੇ ਤਰਕ ਇਹ ਹੈ ਕਿ ਚਾਰਾ ਅਤੇ ਹੋਰ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਅਜਿਹੀ ਸਥਿਤੀ 'ਚ ਦੁੱਧ ਦੇ ਰੇਟ ਬਣਾਏ ਜਾਣੇ ਚਾਹੀਦੇ ਹਨ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

MilkPrice

ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਫੁੱਲ ਕਰੀਮ ਦੁੱਧ ਦੀ ਕੀਮਤ ਪਹਿਲਾਂ 61 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 2 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 63 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ।

ਤਿਉਹਾਰਾਂ 'ਚ ਦੁੱਧ ਦੀਆਂ ਕੀਮਤਾਂ (Milk Price) ਵਧਣ ਤੋਂ ਬਾਅਦ ਆਮ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ। ਇਸ ਨਾਲ ਰਸੋਈ ਦਾ ਬਜਟ ਹਿੱਲ ਜਾਵੇਗਾ। ਇਸ ਦੇ ਨਾਲ ਹੀ ਅਮੂਲ ਨੇ ਦਿੱਲੀ ਖੇਤਰ 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦਾ ਵਾਧਾ ਕੀਤਾ ਹੈ। ਹੁਣ ਦਿੱਲੀ ਵਿੱਚ ਇੱਕ ਲੀਟਰ ਫੁੱਲ ਕਰੀਮ ਦੁੱਧ ਦੀ ਕੀਮਤ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

Rising prices of milk cause inconvenience to consumers

ਇਹ ਵੀ ਪੜ੍ਹੋ : ਤੁਰਕੀ ਦੀ ਕੋਲਾ ਖਾਨ 'ਚ ਹੋਇਆ ਵੱਡਾ ਧਮਾਕਾ, 25 ਦੀ ਮੌਤ, 20 ਮਜ਼ਦੂਰ ਜ਼ਖਮੀ

ਕੱਲ੍ਹ ਜਾਰੀ ਕੀਤੇ ਗਏ ਮਹਿੰਗਾਈ ਅੰਕੜਿਆਂ ਅਨੁਸਾਰ ਪਸ਼ੂ ਖੁਰਾਕ ਦੀ ਮਹਿੰਗਾਈ ਦਰ 9 ਸਾਲਾਂ ਤੋਂ 25 ਫੀਸਦੀ ਤੋਂ ਵੱਧ ਦੇ ਰਿਕਾਰਡ ਪੱਧਰ ਦੇ ਨੇੜੇ ਹੈ। ਇਸ ਕਾਰਨ ਦੁੱਧ ਉਤਪਾਦਕ ਕਿਸਾਨਾਂ ਦੀ ਲਾਗਤ ਵਿੱਚ ਭਾਰੀ ਉਛਾਲ ਆਇਆ ਹੈ। ਅਮੂਲ ਵਧਦੀ ਲਾਗਤ ਦਾ ਹਵਾਲਾ ਦਿੰਦੇ ਹੋਏ ਕੀਮਤਾਂ ਵਧਾ ਰਹੀ ਹੈ।

ਨਵੀਆਂ ਦਰਾਂ (Milk Price)

GOLD 500 ਮਿਲੀਲੀਟਰ 32 ਰੁਪਏ

GOLD 1 ਲੀਟਰ 63 ਰੁਪਏ

GOLD 1.5 ਲੀਟਰ 93 ਰੁ

ਸ਼ਕਤੀ 500 ਮਿਲੀਲੀਟਰ 29 ਰੁਪਏ

ਸ਼ਕਤੀ 1 ਲੀਟਰ 57 ਰੁ

ਸ਼ਕਤੀ 1.5 ਲੀਟਰ 83 ਰੁਪਏ

GOLD 6 ਲੀਟਰ 360 ਰੁ

ਸ਼ਕਤੀ 6 ਲੀਟਰ 323 ਰੁਪਏ

 

-PTC News

 

Related Post